Close
Menu

ਜ਼ਮੀਨਾਂ ਨੂੰ ਕਬਜ਼ੇ ‘ਚ ਲੈਣ ਬਾਰੇ ਨਵੇਂ ਕਾਨੂੰਨ ਮੁਤਾਬਕ ਸੇਜ਼ ਕਾਇਮ ਹੋਣਗੇ : ਰਮੇਸ਼

-- 01 October,2013

ਮੁੰਬਈ ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਦਿਹਾਤੀ ਵਿਕਾਸ ਬਾਰੇ ਕੇਂਦਰੀ ਮੰਤਰੀ ਸ਼੍ਰੀ ਜੈ ਰਾਮ ਰਮੇਸ਼ ਨੇ ਕਿਹਾ ਹੈ ਕਿ ਅੱਗੇ ਤੋਂ ਵਿਸ਼ੇਸ਼ ਆਰਥਿਕ ਖੇਤਰ (ਸੇਜ਼) ਜ਼ਮੀਨਾਂ ਨੂੰ ਕਬਜ਼ੇ ਵਿਚ ਲੈਣ ਬਾਰੇ ਨਵੇਂ ਕਾਨੂੰਨ ਦੇ ਦਾਇਰੇ ਵਿਚ ਆਉਣਗੇ। ਸੇਜ਼ ਬਣਾਉਣ ਦੇ ਲਈ ਜ਼ਮੀਨਾਂ ਨੂੰ ਕਬਜ਼ੇ ਵਿਚ ਲੈਣ ਦੀ ਪ੍ਰਕਿਰਿਆ ਵਿਚ ਅੱਗੋਂ ਤੋਂ ਕੋਈ ਹੇਰਾਫੇਰੀ ਨਹੀਂ ਹੋ ਸਕੇਗੀ।  ਸ਼੍ਰੀ ਰਮੇਸ਼ ਨੇ ਕਿਹਾ ਕਿ ਜ਼ਮੀਨਾਂ ਨੂੰ ਕਬਜ਼ੇ ਵਿਚ ਲੈਣ ਬਾਰੇ ਨਵਾਂ ਕਾਨੂੰਨ ਪੂਰੀ ਤਰ੍ਹਾਂ ਪੁਖਤਾ ਅਤੇ ਪਾਰਦਰਸ਼ੀ ਹੈ। ਪਿਛਲੇ ਕੁਝ ਸਾਲਾਂ ਦੌਰਾਨ  ਜ਼ਮੀਨਾਂ ਦੀ ਖਰੀਦ-ਫਰੋਖਤ ਕਰਨ ਵਾਲੀ ਕੰਪਨੀਆਂ ਨੇ ਕਈ ਥਾਵਾਂ ‘ਤੇ ਆਪਣੇ ਪ੍ਰਾਜੈਕਟਾਂ ਦੇ ਲਈ ਸੇਜ਼ ਦੇ ਨਾਂ ‘ਤੇ ਵੱਡੇ ਪੈਮਾਨੇ ‘ਤੇ ਜ਼ਮੀਨਾਂ ਨੂੰ ਕਬਜ਼ਿਆਂ ਵਿਚ ਲਿਆ ਹੈ। ਮੰਤਰੀ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਕੀਤੀਆਂ ਪਰ ਨਵਾਂ ਕਾਨੂੰਨ ਇਨ੍ਹਾਂ ਚੀਜ਼ਾਂ ‘ਤੇ ਲਗਾਮ ਲਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਅਗਲੇ ਸਾਲ ਪਹਿਲੀ ਜਨਵਰੀ ਜਾਂ ਪਹਿਲੀ ਅਪ੍ਰੈਲ ਤੱਕ ਅਧਿਸੂਚਿਤ ਕਰ ਦਿੱਤੇ ਜਾਣਗੇ।

Facebook Comment
Project by : XtremeStudioz