Close
Menu

ਜ਼ਿੰਬਾਬਵੇ ਵਿੱਚ ਚੋਣ ਪ੍ਰਕਿਰਿਆ ਸ਼ੁਰੂ

-- 31 July,2018

ਹਰਾਰੇ, 31 ਜੁਲਾਈ
ਜ਼ਿੰਬਾਬਵੇ ਦੇ ਨੇਤਾ ਰੌਬਰਟ ਮੁਗਾਬੇ ਦੇ ਪਿਛਲੇ ਸਾਲ ਭਿ੍ਸ਼ਟਾਚਾਰ ਦੇ ਮਾਮਲਿਆਂ ਵਿੱਚ ਬਰਤਰਫ਼ ਹੋਣ ਮਗਰੋਂ ਅੱਜ ਜ਼ਿੰਬਾਬਵੇ ਵਿੱਚ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜ਼ਿੰਬਾਬਵੇ ਵਾਸੀ ਵੋਟਾਂ ਪਾ ਕੇ ਆਪਣੇ ਨੇਤਾ ਦੀ ਚੋਣ ਕਰਨਗੇ। ਮੁਗਾਬੇ ਦੀ ਸਾਥੀ ਪਾਰਟੀ ਜ਼ਾਨੂ-ਪੀਐਫ਼ ਅਤੇ ਵਿਰੋਧੀ ਧਿਰ ਦੇ ਨੇਤਾ ਚਮੀਸਾ ਦੀ ਪਾਰਟੀ ਐਮਡੀਸੀ ਇਸ ਅਫ਼ਰੀਕਨ ਦੇਸ਼ ਵਿੱਚ ਹੋ ਰਹੀਆਂ ਇਤਿਹਾਸਕ ਚੋਣਾਂ ਵਿੱਚ ਹਿੱਸਾ ਲੈ ਰਹੀਆਂ ਹਨ। ਇਥੋਂ ਦੇ ਇਕ ਬੇਰੁਜ਼ਗਾਰ ਵਿਅਕਤੀ ਤਵਾਂਡਾ ਪੇਟਰੂ (28) ਨੇ ਵੋਟਾਂ ਸਬੰਧੀ ਏਐਫ਼ਪੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਜ਼ਿੰਬਾਬਵੇ ਮੇਰੇ ਬੱਚਿਆਂ ਦੇ ਭਵਿੱਖ ਲਈ ਉੱਤਮ ਬਣੇ। ਮੈਂ ਇਸ ਲਈ ਵੋਟ ਕਰਾਂਗਾ।’’ ਮੁਗਾਬੇ (94) ਜਿਨ੍ਹਾਂ ਨੂੰ ਨਵੰਬਰ ਵਿੱਚ ਫੌਜ ਵੱਲੋਂ ਬਰਤਰਫ਼ ਕੀਤਾ ਗਿਆ ਸੀ, ਨੇ ਚੋਣਾਂ ਸਮੇਂ ਲੋਕਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਈਮਰਸਨ ਮਨੇਨਗਗਵਾ (75) ਨੇ ਦੇਸ਼ਵਾਸੀਆਂ ਨੂੰ ਕਿਹਾ ਕਿ ਇਹ ਦੇਸ਼ ਨੂੰ ਤਰੱਕੀ ਦੀ ਲੀਹ ’ਤੇ ਲਿਜਾਣ ਦਾ ਇਕ ਅਹਿਮ ਮੌਕਾ ਹੈ।
ਚਮੀਸਾ (40) ਜੋ ਜ਼ੋਰ ਸ਼ੋਰ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੌਜਵਾਨ ਆਬਾਦੀ ਤੋਂ ਬਦਲਾਅ ਦੀ ਉਮੀਦ ਹੈ। ਜ਼ਿੰਬਾਬਵੇ 1980 ’ਚ ਆਜ਼ਾਦ ਹੋਇਆ ਸੀ ਤੇ 37 ਸਾਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੋਣਾਂ ਮੁਗਾਬੇ ਤੋਂ ਬਿਨਾਂ ਹੋਣਗੀਆਂ। ਹਰਾਰੇ ਵਿੱਚ ਆਪਣੀ ਰਿਹਾਇਸ਼ ’ਤੇ ਗੱਲ ਕਰਦਿਆਂ ਮੁਗਾਬੇ ਨੇ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਚੋਣਾਂ ਨਾਲ ਸਰਕਾਰ ਵਿੱਚ ਫੌਜ ਦੀ ਦਖ਼ਲਅੰਦਾਜ਼ੀ ਘਟੇਗੀ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਵੋਟ ਨਹੀਂ ਦੇ ਸਕਦਾ ਜਿਨ੍ਹਾਂ ਨੂੰ ਮੈਨੂੰ ਪੀੜਾ ਦਿੱਤੀ ਹੋਵੇ। ਮੁਗਾਬੇ ਨੇ ਇਸ਼ਾਰਾ ਕੀਤਾ ਕਿ ਉਹ ਐਮਡੀਸੀ ਨੂੰ ਵੋਟ ਦੇ ਸਕਦੇ ਹਨ।

Facebook Comment
Project by : XtremeStudioz