Close
Menu

ਜਾਂ ਤਾਂ ਧਰਨੇ ਬੰਦ ਕਰਵਾ ਦੋ ਜਾਂ ਸੜਕ ਬਣਾ ਦੋ

-- 22 February,2019

ਚੰਡੀਗੜ੍ਹ 22 ਫਰਵਰੀ 2019

ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੰਗੋਹਰ ਤੋਂ ਪਿੰਡ ਮਹਿਲ ਖ਼ੁਰਦ ਨੂੰ ਜੋੜਦੀ ਸੜਕ ਦੇ 2 ਕਿੱਲੋਮੀਟਰ ਕੱਚੇ ਰਸਤੇ ਨੂੰ ਪੱਕਾ ਕਰਨ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਜਦੋਂ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਨੇ ਨਾਂ ‘ਚ ਦਿੱਤਾ ਤਾਂ ਪੰਡੋਰੀ ਨੇ ਇਸ ਸੜਕ ਦੀ ਅਹਿਮੀਅਤ ਦੱਸੀ ਕਿ ਇਹ ਰਸਤਾ ਬਠਿੰਡਾ ਅਤੇ ਲੁਧਿਆਣਾ ਨੂੰ ਵਿਕਲਪ ਰਸਤੇ ਵਜੋਂ ਜੋੜਦਾ ਹੈ। ਪੰਡੋਰੀ ਨੇ ਦੱਸਿਆ ਕਿ ਮਹਿਲ ਕਲਾਂ ‘ਚ  ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਧਰਨੇ ਬਹੁਤ ਲੱਗਦੇ ਹਨ। ਜਿਸ ਕਰਕੇ ਮਹਿਲ ਕਲਾਂ ਨੂੰ ਮਟਕਾ ਚੌਂਕ ਵੀ ਕਿਹਾ ਜਣਾ ਲੱਗਾ ਹੈ ਅਤੇ ਧਰਨਿਆਂ ਦੌਰਾਨ ਲੱਗਦੇ ਜਾਮ ਕਾਰਨ ਅਕਸਰ ਐਂਬੂਲੈਂਸ ਗੱਡੀਆਂ ਫਸ ਜਾਂਦੀਆਂ ਹਨ। ਕਈ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਇਸ ਲਈ ਜਾਂ ਤਾਂ ਧਰਨੇ ਬੰਦ ਕਰਾ ਦਿਓ ਜਾਂ ਫਿਰ ਇਹ ਸੜਕ ਛੇਤੀ ਬਣਾਈ ਜਾਵੇ। ਸੜਕ ਦੀ ਅਹਿਮੀਅਤ ਸਮਝਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕੀਤੀ ਦਖ਼ਲਅੰਦਾਜ਼ੀ ਕਰਨ ਉਪਰੰਤ ਮੰਤਰੀ ਨੇ ਕਿਹਾ ਕਿ ਇਹ ਸੜਕ ਜਲਦੀ ਬਣਾਈ ਜਾਵੇਗੀ।

ਬ੍ਰਹਮ ਮਹਿੰਦਰਾ ਨੇ ਰੂਬੀ ਨੂੰ ਦਿੱਤਾ ਭਰੋਸਾ, ਛੇਤੀ ਬਣਨਗੇ ਹੈਲਥ ਮਿਸ਼ਨ ਦੇ ਠੇਕਾ ਮੁਲਾਜ਼ਮਾਂ ਲਈ ਬਾਈ ਲਾਅ- ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਰੁਪਿੰਦਰ ਕੌਰ ਰੂਬੀ ਦੇ ਸਵਾਲ ‘ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਧੀਨ ਠੇਕਾ ਆਧਾਰਿਤ ਕਰਮਚਾਰੀਆਂ ਲਈ ਸਰਵਿਸ ਬਾਈ ਲਾਅ ਬਣਾਉਣ ਦੀ ਤਜਵੀਜ਼ ਵਿਚਾਰ ਅਧੀਨ ਹੈ। ਰੂਬੀ ਵੱਲੋਂ ਸਮਾਂਬੱਧ ਕਰਨ ਦੀ ਮੰਗ ‘ਤੇ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਉਹ ਵੀ ਇਸ ਮਾਮਲੇ ਲਈ ਕਾਫ਼ੀ ਗੰਭੀਰ ਹਨ। ਇਸ ਲਈ ਇੱਕ ਸਾਬਕਾ ਜੱਜ ਦੀ ਨਿਯੁਕਤੀ ਕਰ ਕੇ ਇਨ੍ਹਾਂ ਮੁਲਾਜ਼ਮਾਂ ਦੇ ਹਿੱਤ ਬਾਈ ਲਾਅ ਬਣਾਏ ਜਾ ਸਕਣ। ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਅਯੂਸ਼ਮਾਨ ਭਾਰਤ ਯੋਜਨਾ ਅਧੀਨ ਸਿਹਤ ਬੀਮਾ ਦਾ ਲਾਭ ਦਿੱਤਾ ਜਾਵੇਗਾ।

Facebook Comment
Project by : XtremeStudioz