Close
Menu

ਜਾਖਡ਼ ਨੇ ਵਜ਼ੀਫ਼ਿਆਂ ਵਿੱਚ ਬੇਨਿਯਮੀਆਂ ਤੇ ਹੇਰਾਫੇਰੀ ਦੀ ਸੀ.ਬੀ.ਆਈ. ਜਾਂਚ ਮੰਗੀ

-- 24 September,2015

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਅਨੁਸੂਚਿਤ, ਪੱਛੜੀਆਂ ਜਾਤੀਆਂ ਅਤੇ ਧਾਰਮਿਕ ਘੱਟ ਗਿਣਤੀਆਂ  ਦੇ ਵਿਦਿਆਰਥੀਆਂ ਦੇ ਵਜ਼ੀਫਿਆਂ ਵਿਚ ਕਥਿਤ ਘਪਲੇੇ ਦੀ ਸੀ.ਬੀ.ਆਈ.ਕੋਲੋ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਾਰਟੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਖ਼ਿਲਾਫ਼ ਵਿਧਾਨ ਸਭਾ 24 ਸਤੰਬਰ ਨੂੰ ਮਰਿਆਦਾ ਮਤਾ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਪੂਰਾ ਜ਼ੋਰ ਲਾਵੇਗੀ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਲ 2013-14 ਵਿਚ ਵਜ਼ੀਫਾ ਸਕੀਮ ਤਹਿਤ ਪੰਜਾਬ ਸਰਕਾਰ ਨੂੰ 280.81 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਸੀ ਤੇ ਇਹ ਰਕਮ ਉਸ ਸਾਲ ਹੀ ਵਿਦਿਆਰਥੀਆਂ ਨੂੰ ਵੰਡੀ ਜਾਣੀ ਸੀ ਪਰ ਸਰਕਾਰ ਨੇ ਇਹ ਪਿਛਿਓਂ 2007-08 ਤੋਂ ਵੰਡਣੀ ਸ਼ੁਰੂ ਕੀਤੀ ਤੇ ਸਾਲ 2012-13 ਵਿਚ 148.25 ਕਰੋੜ ਅਤੇ ਸਾਲ 2013-14 ਵਿਚ 31.75 ਕਰੋੜ ਦੇ ਵਜ਼ੀਫੇ ਦਿਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਅਤੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਲਈ ਸਾਲ 2013 -14 ਵਿਚ 41.38 ਕਰੋੜ ਦੀ ਰਕਮ ਪੰਜਾਬ ਸਰਕਾਰ ਨੂੰ ਭੇਜੀ ਤੇ ਰਾਜ ਸਰਕਾਰ ਨੂੰ ਇਹ ਰਕਮ 30.8.13 ਵਿਚ ਮਿਲ ਗਈ ਸੀ ਤੇ ਰਾਜ ਸਰਕਾਰ ਨੇ ਇਹ ਪੂਰੇ ਇਕ ਸਾਲ ਬਾਅਦ 28.8.14 ਵਿਚ ਵੰਡੀ। ਉਨ੍ਹਾਂ ਦੋਸ਼ ਲਾਇਆ ਕਿ ਰਾਜ ਸਰਕਾਰ ਨੇ ਵਜ਼ੀਫਿਆਂ ਦੀ ਰਾਸ਼ੀ ਪੂਰਾ ਇਕ ਸਾਲ ਹੋਰ ਕੰਮਾਂ ਲਈ ਵਰਤੀ ਤੇ ਰੌਲਾ ਰੱਪਾ ਪੈਣ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਦਿੱਤੀ ਗਈ।
ਜਾਖੜ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਵਜ਼ੀਫੇ ਦੀ 60.20 ਕਰੋੜ ਦੀ ਰਾਸ਼ੀ ਵੀ ਸਾਲ 2013.14 ਵਿਚ ਭੇਜੀ ਪਰ ਇਸ ਵਿੱਚੋਂ ਕੇਵਲ 21.54 ਕਰੋੜ ਹੀ ਵੰਡੇ ਗਏ ਤੇ ਬਾਕੀ ਪੈਸਾ ਅੱਜ ਤੱਕ ਨਹੀਂ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ ਲਈ ਚਾਰ ਤਰ੍ਹਾਂ ਦੇ ਵਜ਼ੀਫਿਆਂ ਦੀ ਰਕਮ ਕੇਂਦਰ ਸਰਕਾਰ ਵਲੋਂ ਆਈ ਹੈ ਪਰ ਇਸ ਨੂੰ ਵੰਡਣ ਵਿਚ ਕਥਿਤ ਤੌਰ ੳੁੱਤੇ ਵੱਡੇ ਪੱਧਰ ’ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ ਅਤੇ ਪੈਸਾ ਖੁਰਦ ਬੁਰਦ ਕੀਤਾ ਗਿਆ ਹੈ। ਇਸ ਕਰਕੇ ਕਾਂਗਰਸ ਵਿਧਾਇਕ ਦਲ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਮੁੱਦੇ ‘ਤੇ ਸਬੰਧਿਤ ਮੰਤਰੀ ਖਿਲਾਫ ਮਰਿਆਦਾ ਮਤਾ ਪੇਸ਼ ਕਰੇਗਾ ਤੇ ਇਸ ਮਾਮਲੇ ਦੀ ਸੀ.ਬੀ.ਆਈ.ਜਾਂਚ ਕਰਵਾਉਣ ‘ਤੇ ਜ਼ੋਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਗਰੀਬ ਵਿਦਿਆਰਥੀਆਂ ਲਈ ਕੇਂਦਰ ਕੋਲੋਂ  ਆਇਆ ਪੈਸਾ ਹੀ ਉਨ੍ਹਾਂ ਨੂੰ ਨਹੀਂ ਦਿਤਾ ਜਾ ਰਿਹਾ।

Facebook Comment
Project by : XtremeStudioz