Close
Menu

ਜਾਟ ਰਿਜਰਵੇਸ਼ਨ ‘ਤੇ ਕੈਪਟਨ ਅਮਰਿੰਦਰ ਨੇ ਆਪਣੇ ਪੱਖ ਨੂੰ ਸਪੱਸ਼ਟ ਕੀਤਾ

-- 27 December,2013

Capt-amarinderਪਟਿਆਲਾ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਜਾਟ ਸਿੱਖਾਂ ਨੂੰ ਰਿਜਰਵੇਸ਼ਨ ਨਾ ਦੇਣ ‘ਤੇ ਆਪਣੇ ਪੱਖ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਅਜਿਹੇ ‘ਚ ਹੋਰਨਾਂ ਸੂਬਿਆਂ ‘ਚ ਜਾਟ ਸਮਾਜ ਦੇ ਮੈਂਬਰਾਂ ਨੂੰ ਇਹ ਫਾਇਦਾ ਦੇਣਾ ਅੰਨਿਆਂ ਹੈ।
ਉਨ•ਾਂ ਨੇ ਬਤੌਰ ਆਲ ਇੰਡੀਆ ਜਾਟ ਮਹਾਂ ਸਭਾ ਦੇ ਪ੍ਰਧਾਨ ਜਾਟ ਸਿੱਖਾਂ ਲਈ ਰਿਜਰਵੇਸ਼ਨ ਦੀ ਮੰਗ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਰਿਜਰਵੇਸ਼ਨ ਦਾ ਲਾਭ ਹਿੱਸਿਆਂ ‘ਚ ਨਹੀਂ ਦਿੱਤਾ ਜਾ ਸਕਦਾ, ਇਹ ਦੇਸ਼ ਭਰ ‘ਚ ਏਕ ਸਮਾਨ ਹੋਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦ 9 ਸੂਬਿਆਂ ‘ਚ ਜੱਟਾਂ ਨੂੰ ਰਿਜਰਵੇਸ਼ਨ ਦਿੱਤੀ ਗਈ, ਅਜਿਹੇ ‘ਚ ਪੰਜਾਬ ਸਮੇਤ ਬਾਕੀ ਦੇ ਚਾਰ ਰਾਜਾਂ ਨੂੰ ਇਸ ਲਾਭ ਤੋਂ ਵਾਂਝੇ ਰੱਖਣਾ ਅੰਨਿਆਂ ਹੈ।
ਬੀਤੇ ਦਿਨ ਜੋੜ ਮੇਲੇ ਦੌਰਾਨ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਬਿਆਨਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਰਜਿੰਦਰ ਕੌਰ ਭੱਠਲ ਆਰਥਿਕ ਅਧਾਰ ‘ਤੇ ਰਿਜਰਵੇਸ਼ਨ ਦੇਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਨਾ ਲੈਣ, ਉਹ ਇਸਦਾ ਸਮਰਥਨ ਕਰਨਗੇ।
ਪਰ ਇਸਨੂੰ ਹਮੇਸ਼ਾ ਤੋਂ ਜਾਤਾਂ ਦੇ ਅਧਾਰ ‘ਤੇ ਲਾਗੂ ਕੀਤਾ ਗਿਆ ਹੈ, ਅਜਿਹੇ ‘ਚ ਕੋਈ ਕਾਰਨ ਨਹੀਂ ਬਣਦਾ ਹੈ ਕਿ ਸਮਾਨ ਜਾਤ ਦੇ ਦੂਜੇ ਹਿੱਸਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਇਸ ਲਾਭ ਤੋਂ ਨਕਾਰਿਆ ਜਾਵੇ, ਜਦਕਿ ਹੋਰਨਾਂ ਸੂਬਿਆਂ ‘ਚ ਰਹਿਣ ਵਾਲੇ ਇਹੋ ਲੋਕ ਪਹਿਲਾਂ ਤੋਂ ਉਕਤ ਫਾਇਦਾ ਲੈ ਰਹੇ ਹਨ।

Facebook Comment
Project by : XtremeStudioz