Close
Menu

ਜਾਣਬੁੱਝ ਕੇ ਭੜਕਾਏ ਗਏ ਦੰਗੇ- ਅਖਿਲੇਸ਼

-- 02 October,2013

akhilesh2ਲਖਨਊ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੁਜ਼ੱਫਰਨਗਰ ਦੰਗਿਆਂ ਨੂੰ ਜਾਣਬੁੱਝ ਕੇ ਭੜਕਾਉਣ ਦਾ ਦੋਸ਼ ਲਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਨਿਰਦੋਸ਼ਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ ਪਰ ਦੋਸ਼ੀ ਭਾਵੇਂ ਜਿਸ ਧਰਮ ਦੇ ਹੋਣ ਬਖਸ਼ੇ ਨਹੀਂ ਜਾਣਗੇ। ਮੌਲਾਨਾ ਅਹਿਮਦ ਮਿਆਂ ਫਰੰਗੀ ਮਹਿਲੀ ‘ਤੇ ਲਿਖੀ ਕਿਤਾਬ ਦੇ ਰਿਲੀਜ਼ ਸਮਾਰੋਹ ਤੋਂ ਬਾਅਦ ਸ਼੍ਰੀ ਯਾਦਵ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਧਰਮ ਅਤੇ ਜਾਤੀ ਦੇਖ ਕੇ ਕਾਰਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਨਿਰਦੋਸ਼ਾਂ ਦੇ ਖਿਲਾਫ ਦਰਜ ਮੁਕੱਦਮਾਂ ਜਾਂਚ ਤੋਂ ਬਾਅਦ ਵਾਪਸ ਲਏ ਜਾਣਗੇ ਪਰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੰਗਿਆਂ ਕਾਰਨ ਦੋਵੇਂ ਕੌਮਿਆਂ ‘ਚ ਆਈਆਂ ਦੂਰੀਆਂ ਘੱਟ ਕਰਨਾ ਸਰਕਾਰ ਦੀ ਪਹਿਲੀ ਪਹਿਲ ਹੈ ਅਤੇ ਸਰਕਾਰ ਇਸ ‘ਤੇ ਲਗਾਤਾਰ ਕੰਮ ਕਰਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੀੜਤਾਂ ਦੀ ਮਦਦ ਕਰ ਕੇ ਮੁੜ ਵਸੇਬੇ ਦੀ ਵਿਵਸਥਾ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ।

Facebook Comment
Project by : XtremeStudioz