Close
Menu

ਜਾਤ-ਪਾਤ ਤੋਂ ਉੱਪਰ ਉਠ ਕੇ ਹੀ ਬਿਹਾਰ ਦਾ ਵਿਕਾਸ ਸੰਭਵ- ਪ੍ਰਧਾਨ ਮੰਤਰੀ ਮੋਦੀ

-- 22 May,2015

ਨਵੀਂ ਦਿੱਲੀ- ਵਿਧਾਨ ਸਭਾ ਚੋਣਾਂ ਤੋਂ ਪਹਿਲਾ ਬਿਹਾਰ ਦੇ ਮਤਦਾਤਾਵਾਂ ਤੱਕ ਪਹੁੰਚ ਬਣਾਉਣ ਦੀ ਪਹਿਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਦੇ ਲੋਕਾਂ ਨੂੰ ਜਾਤਪਾਤ ਤੋਂ ਉੱਪਰ ਉੱਠਣ ਤੇ ਸਭ ਤੋਂ ਬਿਹਤਰ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਕੌਮੀ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਕੁਝ ਰਚਨਾਵਾਂ ਦੀ ਗੋਲਡਨ ਜੁਬਲੀ ਸਾਲ ‘ਤੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਿਹਾਰ ਨੂੰ ਪ੍ਰਗਤੀਸ਼ੀਲ ਤੇ ਵਿਕਸਿਤ ਸੋਚ ਦੇ ਨਾਲ ਅੱਗੇ ਲਿਜਾਉਣ ਲਈ ਪ੍ਰਤੀਬੱਧ ਹਨ ਤੇ ਇਸ ਸੂਬੇ ਦੀ ਪ੍ਰਗਤੀ ਤੋਂ ਬਿਨਾਂ ਭਾਰਤ ਦਾ ਵਿਕਾਸ ਨਾਮੁਕੰਮਲ ਹੈ।

Facebook Comment
Project by : XtremeStudioz