Close
Menu

ਜਾਧਵ ਮਾਮਲਾ: ਭਾਰਤ ਵੱਲੋਂ ਪਾਕਿ ’ਤੇ ਆਈਸੀਜੇ ਦੀ ਦੁਰਵਰਤੋਂ ਦੇ ਦੋਸ਼

-- 19 February,2019

ਹੇਗ (ਨੈਦਰਲੈਂਡਜ਼), 19 ਫਰਵਰੀ
ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਵੱਲੋਂ ਕੁਲਭੂਸ਼ਨ ਜਾਧਵ ਮਾਮਲੇ ਵਿੱਚ ਆਰੰਭੀ ਚਾਰ ਰੋਜ਼ਾ ਜਨਤਕ ਸੁਣਵਾਈ ਦੇ ਪਹਿਲੇ ਦਿਨ ਭਾਰਤ ਨੇ ਅੱਜ ਦੋਸ਼ ਲਾਇਆ ਕਿ ਪਾਕਿਸਤਾਨ ਇਸ ਕੇਸ ਦੇ ਪ੍ਰਚਾਰ ਪਾਸਾਰ ਲਈ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਦੀ ਦੁਰਵਰਤੋਂ ਕਰ ਰਿਹਾ ਹੈ।
ਸੁਣਵਾਈ ਦੇ ਪਹਿਲੇ ਦਿਨ ਭਾਰਤ ਨੇ ਆਪਣਾ ਕੇਸ ਦੋ ਮੋਕਲੇ ਮੁੱਦਿਆਂ- ਸਫ਼ਾਰਤੀ ਰਸਾਈ ਤੇ ਮਤੇ ’ਤੇ ਅਮਲ ਨੂੰ ਵੀਏਨਾ ਕਨਵੈਨਸ਼ਨ ਦੀ ਉਲੰਘਣਾ ਦੁਆਲੇ ਕੇਂਦਰਤ ਰੱਖਿਆ। ਸੁਣਵਾਈ ਦੇ ਪਹਿਲੇ ਦਿਨ ਅੱਜ ਭਾਰਤ ਨੇ ਆਪਣਾ ਪੱਖ ਰੱਖਿਆ ਜਦੋਂਕਿ ਪਾਕਿਸਤਾਨ ਵੱਲੋਂ 19 ਫਰਵਰੀ ਨੂੰ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ। ਭਾਰਤ ਇਨ੍ਹਾਂ ਦਲੀਲਾਂ ਬਾਬਤ ਆਪਣਾ ਜਵਾਬ 20 ਫਰਵਰੀ ਨੂੰ ਦਾਖ਼ਲ ਕਰੇਗਾ ਅਤੇ ਪਾਕਿਸਤਾਨ ਵੱਲੋਂ ਕੇਸ ਬਾਬਤ ਆਖਰੀ ਹਲਫ਼ਨਾਮਾ 21 ਫਰਵਰੀ ਨੂੰ ਦਾਇਰ ਕੀਤਾ ਜਾਵੇਗਾ। ਆਈਸੀਜੇ ਵੱਲੋਂ ਫ਼ੈਸਲਾ ਗਰਮੀਆਂ ਵਿੱਚ ਸੁਣਾਏ ਜਾਣ ਦੀ ਸੰਭਾਵਨਾ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਭਾਰਤੀ ਜਲਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਨ ਜਾਧਵ ਨੂੰ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਵਿੱਚ ਚੁਣੌਤੀ ਦਿੱਤੀ

Facebook Comment
Project by : XtremeStudioz