Close
Menu

ਜਾਨਸਨ ਦੇ ਕਹਿਰ ਨਾਲ ਦੱਖਣੀ ਅਫਰੀਕਾ ‘ਹਿੱਲਿਆ’

-- 14 February,2014

ਚੁਰੀਅਨ – ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ (51 ਦੌੜਾਂ ‘ਤੇ ਚਾਰ ਵਿਕਟਾਂ) ਨੇ ਏਸ਼ੇਜ਼ ਸੀਰੀਜ਼ ਦੀ ਪ੍ਰਚੰਡ ਫਾਰਮ ਨੂੰ ਦੱਖਣੀ ਅਫਰੀਕਾ ਵਿਰੁੱਧ ਵੀ ਜਾਰੀ ਰੱਖਦੇ ਹੋਏ ਮੇਜ਼ਬਾਨ ਟੀਮ ਨੂੰ ਪਹਿਲੇ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ 6 ਵਿਕਟਾਂ ‘ਤੇ 140 ਦੌੜਾਂ ਦੀ ਨਾਜ਼ੁਕ ਸਥਿਤੀ ਵਿਚ ਪਹੁੰਚਾ ਦਿੱਤਾ। ਆਸਟ੍ਰੇਲੀਆ ਦੀ ਪਹਿਲੀ ਪਾਰੀ 397 ਦੌੜਾਂ ‘ਤੇ ਸਿਮਟੀ ਸੀ ਪਰ ਜਾਨਸਨ ਨੇ ਫਿਰ ਗ੍ਰੀਮ ਸਮਿਥ (10), ਅਲਵੀਰੋ ਪੀਟਰਸਨ (02), ਫਾਫ ਡੂ ਫਲੇਸਿਸ (03) ਅਤੇ ਰਿਆਨ ਮੈਕਲਾਰੇਨ (08) ਨੂੰ ਪੈਵੇਲੀਅਨ ਭੇਜ ਕੇ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ। ਹਾਸ਼ਿਮ ਅਮਲਾ 17 ਦੌੜਾਂ ਬਣਾ ਕੇ ਪੀਟਰ ਸਿਡਲ ਦਾ ਸ਼ਿਕਾਰ ਹੋਇਆ, ਜਦਕਿ ਜੇ. ਪੀ. ਡੁਮਿਨੀ (25) ਨੂੰ ਆਫ ਸਪਿਨਰ ਨਾਥਨ ਲਿਓਨ ਨੇ ਜਾਨਸਨ ਹੱਥੋਂ ਕੈਚ ਕਰਵਾਇਆ। ਦੂਜੇ ਦਿਨ ਦੀ ਖੇਡ ਆਖਰੀ ਸੈਸ਼ਨ ਵਿਚ ਮੀਂਹ ਕਾਰਨ 12.3 ਓਵਰਾਂ ਪਹਿਲਾਂ ਖਤਮ ਕਰਨੀ ਪਈ। ਸਟੰਪ ਦੇ ਸਮੇਂ ਏ. ਬੀ. ਡਿਵਿਲੀਅਰਸ 52 ਤੇ ਰੋਬਿਨ ਪੀਟਰਸਨ 10 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸੀ।

Facebook Comment
Project by : XtremeStudioz