Close
Menu

ਜਾਪਾਨ ਅਤੇ ਰੂਸ ਨੇ ਪਹਿਲੀ ਕੂਟਨੀਤਿਕ ਰੱਖਿਆ ਗੱਲਬਾਤ ਕੀਤੀ

-- 02 November,2013

ਟੋਕੀਓ—ਖੇਤਰੀ ਵਿਵਾਦ ਨਾਲ ਲ਼ੜ ਰਹੇ ਜਾਪਾਨ ਅਤੇ ਰੂਸ ਨੇ ਇਕ ਦੂਜੇ ਨਾਲ ਸੁਰੱਖਿਆ ਗੱਲਬਾਤ ਕੀਤੀ ਅਤੇ ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਅੱਤਵਾਦ ਅਤੇ ਸਮੁੰਦਰੀ ਲੁੱਟ-ਖੋਹ ਖਿਲਾਫ ਸੰਘਰਸ਼ ‘ਚ ਸਹਿਯੋਗ ‘ਤੇ ਸਹਿਮਤ ਹੋਏ। ਜਾਪਾਨ ਦੇ ਵਿਦੇਸ਼ ਮੰਤਰੀ ਫੂਮਿਓ ਕਿਸ਼ਿਦਾ ਅਤੇ ਰੱਖਿਆ ਮੰਤਰੀ ਇਤਸੂਨੋਰੀ ਓਨੋਡੇਰਾ ਨੇ ਟੋਕੀਓ ‘ਚ ਸਰਕਾਰ ਦੇ ‘ਚ ਰੂਸ ਦੇ ਵਿਦੇਸ਼ ਮੰੰਤਰੀ ਸਰਗੇਈ ਲਾਵਰੋਵ ਅਤੇ ਰੱਖਿਆ ਮੰੰਤਰੀ ਸਰਗੇਈ ਸ਼ੋਇਗ ਨਾਲ ਗੱਲਬਾਤ ਕੀਤੀ। ਇਹ ਦੋਹਾਂ ਦੇਸ਼ਾਂ ਦਰਮਿਆਨ ਪਹਿਲੀ ਕੂਟਨੀਤਿਕ ਰੱਖਿਆ ਗੱਲਬਾਤ ਹੈ। ਦੋਹਾਂ ਦੇਸ਼ਾਂ ਦਰਮਿਆਨ ਜਾਪਾਨ ਦੇ ਉੱਤਰ ‘ਚ ਅਤੇ ਰੂਸ ਦੇ ਸੁਦੂਰ ਪੂਰਬ ‘ਚ ਟਾਪੂਆਂ ਦੀ ਪ੍ਰਭੂਸੱਤਾ ਨੂੰ ਲੈ ਕੇ ਵਿਵਾਦ ਹੈ।

Facebook Comment
Project by : XtremeStudioz