Close
Menu

ਜਾਪਾਨ ਓਪਨ ਤੋਂ ਹਟੀ ਸਾਇਨਾ

-- 10 September,2013

saina-nehwal-pv-sindhu

ਨਵੀਂ ਦਿੱਲੀ – 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਓਲੰਪਿਕ ਕਾਂਸੀ ਤਮਗਾ ਜੇਤੂ ਤੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਸਾਇਨਾ ਨੇਹਵਾਲ ਇਸ ਮਹੀਨੇ ਹੋਣ ਵਾਲੇ ਜਾਪਾਨ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਵੇਗਾ ਪਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪੀ. ਵੀ. ਸਿੰਧੂ ਇਸ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕਰੇਗੀ।
ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਇਨਾ ਤੇ ਕੁਝ ਹੋਰ ਡਬਲ ਖਿਡਾਰੀ ਜਾਪਾਨ ਓਪਨ ਵਿਚ ਹਿੱਸਾ ਨਹੀਂ ਲੈਣਗੇ ਤਾਂ ਕਿ ਉਹ ਯੂਰਪੀਅਨ ਸਰਕਟ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕਣ।
ਸਾਇਨਾ ਨੇ ਹਾਲ ਵਿਚ ਇੰਡੀਅਨ ਬੈਡਮਿੰਟਨ ਲੀਗ (ਆਈ. ਬੀ. ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਟੂਰਨਾਮੈਂਟ ਵਿਚ ਆਪਣੇ ਸਾਰੇ ਸੱਤ ਮੈਚ ਜਿੱਤੇ ਸਨ। ਸਾਇਨਾ ਦੀ ਟੀਮ ਹੈਦਰਾਬਾਦ ਹਾਟਸ਼ਾਟਸ ਨੇ ਪਹਿਲੇ ਆਈ. ਬੀ. ਐੱਲ. ਦਾ ਖਿਤਾਬ ਜਿੱਤਿਆ ਸੀ।
ਬਾਈ ਦੇ ਬੁਲਾਰੇ ਨੇ ਬਿਆਨ ਵਿਚ ਕਿਹਾ, ”ਕੁਝ ਖਿਡਾਰੀਆਂ ਨੇ ਸਾਨੂੰ ਜਾਪਾਨ ਓਪਨ ਤੋਂ ਹਟਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਖਿਡਾਰੀਆਂ ਨੇ ਇਹ ਫੈਸਲਾ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਦੀ ਸਲਾਹ ‘ਤੇ ਕੀਤਾ ਸੀ। ਉਹ ਹੁਣ ਯੂਰਪੀਅਨ ਸਰਕਟ ‘ਤੇ ਆਪਣਾ ਧਿਆਨ ਕੇਂਦ੍ਰਿਤ  ਕਰਨਗੇ ਜਿਹੜੀ ਅਗਲੇ ਮਹੀਨੇ ਡੈੱਨਮਾਰਕ ਸੁਪਰ ਸੀਰੀਜ਼ ਨਾਲ ਸ਼ੁਰੂ ਹੋਵੇਗਾ।
ਜਾਪਾਨ ਓਪਨ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ : ਪੀ. ਕਸ਼ਯਪ, ਅਜੇ ਜੈਰਾਮ, ਬੀ. ਸਾਈ ਪ੍ਰਣੀਤ, ਕੇ. ਸ਼੍ਰੀਕਾਂਤ, ਸੌਰਭ ਵਰਮਾ, ਮਨੂ ਅੱਤਰੀ, ਸੁਮਿਤ ਰੈਡੀ ਤੇ ਪੀ. ਵੀ. ਸਿੰਧੂ।

Facebook Comment
Project by : XtremeStudioz