Close
Menu

ਜਾਪਾਨ ‘ਚ ਫੂਡ ਪੁਆਇਜ਼ਨਿੰਗ ਨਾਲ 900 ਤੋਂ ਵੱਧ ਵਿਦਿਆਰਥੀ ਬੀਮਾਰ

-- 17 January,2014

ਟੋਕੀਓ- ਜਾਪਾਨ ਦੇ ਮੱਧ ਵਰਤੀ ਸ਼ਹਿਰ ਹਮਾਮਾਤਸੂ ਦੇ ਪ੍ਰਾਈਮਰੀ ਸਕੂਲਾਂ ‘ਚ ਫੂਡ ਪੁਆਇਜ਼ਨਿੰਗ ਨਾਲ ਵੀਰਵਾਰ ਨੂੰ 900 ਤੋਂ ਵੱਧ ਵਿਦਿਆਰਥੀ ਬੀਮਾਰ ਹੋ ਗਏ। ਸਥਾਨਕ ਸਿੱਖਿਆ ਬੋਰਡ ਅਨੁਸਾਰ ਸ਼ਹਿਰ ਦੇ 14 ਪ੍ਰਾਈਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਦਸਤ ਲੱਗਣ ਦੀ ਖਬਰ ਹੈ।
ਨਾਲ ਹੀ ਬੋਰਡ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਦੇ 40 ਤੋਂ ਵੱਧ ਅਧਿਆਪਕਾਂ ਅਤੇ ਮੁਲਾਜ਼ਮਾਂ ‘ਚ ਵੀ ਫੂਡ ਪੁਆਇਜ਼ਨਿੰਗ ਦੇ ਲੱਛਣ ਪਾਏ ਗਏ ਹਨ। ਸਿਹਤ ਵਿਭਾਗ ਦੇ ਨਿਰਦੇਸ਼ਕ ਸ਼ੈਕਾ ਟੇਰੇਡਾ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ‘ਚ ਇਸ ਦੇ ਲੱਛਣ ਬੁੱਧਵਾਰ ਨੂੰ ਦੇਖੇ ਗਏ ਜਦੋਂ ਉਨ੍ਹਾਂ ਨੇ ਸਕੂਲ ‘ਚ ਖਾਣਾ ਖਾਦਾ।

Facebook Comment
Project by : XtremeStudioz