Close
Menu

ਜਾਪਾਨ ‘ਚ ਸ਼੍ਰੀਦੇਵੀ ਬਣੀ ਲੇਡੀ ਰਜਨੀਕਾਂਤ

-- 05 September,2013

sridevi-march8

ਮੁੰਬਈ- ਜਾਪਾਨ ‘ਚ ਅਭਿਨੇਤਾ ਰਜਨੀਕਾਂਤ ਤੋਂ ਬਾਅਦ ਜੇ ਕਿਸੇ ਫਿਲਮ ਹਸਤੀ ਨੇ ਲੋਕਪ੍ਰਿਯਤਾ ਦੇ ਝੰਡੇ ਗੱਡੇ ਹਨ ਤਾਂ ਉਹ ਹੈ ਅਭਿਨੇਤਰੀ ਸ਼੍ਰੀਦੇਵੀ। ਜਾਪਾਨ ‘ਚ ਉਨ੍ਹਾਂ ਦੀ ਫਿਲਮ ‘ਇੰਗਲਿਸ਼ ਵਿੰਗਲਿਸ਼’ ਦੇ ਵਿਸ਼ੇਸ਼ ਪ੍ਰਦਰਸ਼ਨ ਨੇ ਉਸ ਨੂੰ ਰਜਨੀਕਾਂਤ ਦੇ ਵਿਰੁੱਧ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਇਕ ਏਸ਼ੀਆਈ ਔਰਤ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਜੱਦੋ-ਜਹਿਦ ਦੀ ਕਹਾਣੀ ਦੀ ਅੱਜ ਕੱਲ ਜਾਪਾਨ ‘ਚ ਚਰਚਾ ਜ਼ੋਰਾਂ ‘ਤੇ ਹੈ। ਖਾਸ ਕਰਕੇ ਇਹ ਫਿਲਮ ਜਾਪਾਨੀ  ਔਰਤਾਂ ਨੂੰ ਬਹੁਤ ਹੀ ਪਸੰਦ ਆ ਰਹੀ ਹੈ। ਜਾਪਾਨੀ ਔਰਤਾਂ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਸ਼੍ਰੀਦੇਵੀ ਨੂੰ ਮਿਲਣਾ ਚਾਹੁੰਦੀਆਂ ਹਨ। ਇਹ ਫਿਲਮ ਜਾਪਾਨ ‘ਚ ਦਸੰਬਰ ‘ਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
ਫਿਲਮ ਨਿਰਮਾਤਾ ਆਰ. ਬਾਲਕੀ ਨੇ ਟੋਕੀਓ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਿਲਮ ਨੂੰ ਇਥੇ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਜਪਾਨੀ ਔਰਤ ਆਪਣੇ-ਆਪ ਨੂੰ ਸ਼੍ਰੀਦੇਵੀ ਨਾਲ ਜੋੜ ਕੇ ਦੇਖ ਰਹੀ ਹੈ।

Facebook Comment
Project by : XtremeStudioz