Close
Menu

ਜਾਪਾਨ ‘ਚ 2020 ਤੱਕ ਅਗਵਾਈ ‘ਚ ਔਰਤਾਂ ਦੀ 30 ਫੀਸਦੀ ਹੋਵੇਗੀ ਹਿੱਸੇਦਾਰੀ

-- 23 January,2014

ਦਾਵੋਸ- ਵਿਸ਼ਵ ਆਰਥਕ ਮੰਚ (ਡਬਲਿਊ. ਈ. ਐਫ.) ਦੀ ਸਾਲਾਨਾ ਬੈਠਕ ਵਿਚ ਮੁੱਖ ਏਸ਼ੀਆਈ ਦੇਸ਼ਾਂ ‘ਚ ਔਰਤਾਂ ਨੂੰ ਬਰਾਬਰ ਦੇ ਮੌਕੇ ਦੇਣ ਦਾ ਟੀਚਾ ਹਾਸਲ ਕਰਨ ਲਈ ਕਾਰਵਾਈ ਕਰਨ ‘ਤੇ ਜ਼ੋਰ ਦਿੱਤਾ ਗਿਆ। ਜਾਪਾਨ ਨੇ ਆਪਣੇ ਇੱਥੇ ਸਾਲ 2020 ਤੱਕ ਅਗਵਾਈ ਵਾਲੇ ਅਹੁਦਿਆਂ ‘ਤੇ ਔਰਤਾਂ ਦੀ ਹਿੱਸਦਾਰੀ 30 ਫੀਸਦੀ ਕਰਨ ਦਾ ਟੀਚਾ ਰੱਖਿਆ ਹੈ। ਵਿਸ਼ਵ ਆਰਥਕ ਮੰਚ ਦੀ 44ਵੀਂ ਸਾਲਾਨਾ ਬੈਠਕ ‘ਚ ਆਪਣੇ ਸੰਬੋਧਨ ‘ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਨਜੋ ਏਬੇ ਨੇ ਆਪਣੇ ਦੇਸ਼ ਦੀ ਮਹਿਲਾ ਕਾਰਜਬਲ ਨੂੰ ‘ਹੁਣ ਤੱਕ ਪੂਰੀ ਤਰ੍ਹਾਂ ਨਾਲ ਵਰਤੋਂ ਨਾ ਕੀਤਾ ਗਿਆ ਸਾਧਨ’ ਕਰਾਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਰਾਦਾ ਜਾਪਾਨ ਨੂੰ ਅਜਿਹਾ ਦੇਸ਼ ਬਣਾਉਣ ਦਾ ਹੈ, ਜਿੱਥੇ ਔਰਤਾਂ ਆਪਣੀ ਪੂਰੀ ਸਮਰਥਾ ਜ਼ਾਹਰ ਕਰਨ ਅਤੇ ਇਹ ਕਾਰਜ ਸਾਲ 2020 ਤੱਕ ਸਾਰੇ ਸੀਨੀਅਰ ਅਗਵਾਈ ਵਾਲੇ ਅਹੁਦਿਆਂ ‘ਤੇ ਔਰਤਾਂ ਦੀ 30 ਫੀਸਦੀ ਹਿੱਸੇਦਾਰੀ ਯਕੀਨੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਿਨਜੋ ਨੇ ਕਿਹਾ ਕਿ ਜੇਕਰ ਅਰਥਵਿਵਸਥਾ ਵਿਚ ਔਰਤਾਂ, ਪੁਰਸ਼ਾਂ ਵਾਂਗ ਸਰਗਰਮ ਹੋ ਜਾਣ ਤਾਂ ਜਾਪਾਨ ਦੇ ਸਕਲ ਘਰੇਲੂ ਉਤਪਾਦ ‘ਚ 16 ਫੀਸਦੀ ਦਾ ਵਾਧਾ ਹੋ ਸਕਦਾ ਹੈ।

Facebook Comment
Project by : XtremeStudioz