Close
Menu

ਜਾਵੇਦ ਅਖ਼ਤਰ ਦੀਆਂ ਕਵਿਤਾਵਾਂ ਦਾ ਫ੍ਰਾਂਸੀਸੀ ਭਾਸ਼ਾ ‘ਚ ਅਨੁਵਾਦ

-- 01 November,2013

javed-akhtarਮੁੰਬਈ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਮੰਨੇ-ਪ੍ਰਮੰਨੇ ਲੇਖਕ-ਗੀਤਕਾਰ ਜਾਵੇਦ ਅਖ਼ਤਰ ਦੀਆਂ ਕਵਿਤਾਵਾਂ ਦਾ ਫ੍ਰਾਂਸੀਸੀ ਭਾਸ਼ਾ ‘ਚ ਅਨੁਵਾਦ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਸ਼ਾਇਰ ਦੀ ਉਰਦੂ ਭਾਸ਼ਾ ‘ਚ ਰਚੀਆਂ ਗਈਆਂ ਕਵਿਤਾਵਾਂ ਦਾ ਅਨੁਵਾਦ ਫ੍ਰਾਂਸੀਸੀ ਭਾਸ਼ਾ ‘ਚ ਕੀਤਾ ਗਿਆ ਹੈ। ਪਿਛਲੇ ਦਿਨੀਂ ਅਖ਼ਤਰ (68) ਯੂਨੀਵਰਸਿਟੀ ਆਫ ਪੈਰਿਸ ‘ਚ ਆਪਣੀ ਉਰਦੂ ਸ਼ਾਇਰੀ ਦਾ ਫ੍ਰਾਂਸੀਸੀ ਅਨੁਵਾਦ ਜਾਰੀ ਕਰਨ ਲਈ ਹਾਜ਼ਰ ਹੋਏ ਸਨ। ਉਨ੍ਹਾਂ ਨੇ ਵਿੱਦਿਆ ਵੈਂਕਟੇਸ਼ ਅਤੇ ਏਨੀ ਸਿਨਹਾ ਨੂੰ ਇਸ ਲਈ ਧੰਨਵਾਦ ਦਿੱਤਾ ਹੈ। ਅਖਤਰ ਨੇ ਕਿਹਾ ਕਿ ਇਹ ਮੇਰੇ ਲਈ ਉਮੀਦ ਤੋਂ ਪਰੇ ਸੀ। ਮੇਰੀਆਂ ਗੈਰ ਫਿਲਮਾਂ ਉਰਦੂ ਕਵਿਤਾਵਾਂ ਨੂੰ ਫ੍ਰਾਂਸੀਸੀ ਭਾਸ਼ਾ ‘ਚ ਅਨੁਵਾਦ ਕਰਨਾ ਆਸਾਨ ਕੰਮ ਨਹੀਂ ਸੀ, ਪਰ ਇਨ੍ਹਾਂ ਦੋ ਔਰਤਾਂ ਨੇ ਇਸ ਨੂੰ ਸੰਭਵ ਕਰ ਕੇ ਦਿਖਾਇਆ। ਫ੍ਰਾਂਸੀਸੀ ਭਾਸ਼ਾ ‘ਚ ਅਨੁਵਾਦਿਤ ਅਖਤਰ ਦੀਆਂ 8 ਕਵਿਤਾਵਾਂ ਇਸ ਸਾਲ ਦੇ ਆਖੀਰ ਤੱਕ ਪ੍ਰਕਾਸ਼ਿਤ ਹੋਣ ਵਾਲੀ ਕਿਤਾਬ ਦਾ ਹਿੱਸਾ ਹੋਣਗੀਆਂ। ਪੈਰਿਸ ‘ਚ ਆਪਣੀ ਕਵਿਤਾਵਾਂ ਦੇ ਫ੍ਰਾਂਸੀਸੀ ਅਨੁਵਾਦ ਨੂੰ ਰਿਲੀਜ਼ ਕਰਵਾਉਣ ਲਈ ਅਖਤਰ ਉਥੇ ਮਹਰੂਮ ਲੇਖਕ-ਕਵੀ ਵਿਕਟਰ ਦੇ ਘਰ ਵੀ ਗਏ ਸੀ। ਅਖਤਰ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਹੁਗੋ ਸਿਰਫ ਮਹਾਨ ਕਵੀ ਅਤੇ ਲੇਖਕ ਹੀ ਨਹੀਂ ਸਨ, ਉਹ ਲੇਖਕਾਂ ਨੂੰ ਉਨ੍ਹਾਂ ਦੀ ਲੇਖਣੀ ਅਤੇ ਰਚਨਾ ਦਾ ਅਧਿਕਾਰ ਦਿਵਾਉਣ ਵਾਲੇ ਮੁੱਖ ਯੌਧਾ ਵੀ ਸਨ। ਜੇਕਰ ਯੂਰਪੀ ਲੇਖਕਾਂ ਦੇ ਕੋਲ ਕਾਪੀਰਾਈਟ ਅਧਿਕਾਰ ਹਨ ਤਾਂ ਇਸ ਦਾ ਵੱਡਾ ਸਿਹਰਾ ਵਿਕਟਰ ਹੁਗੋ ਨੂੰ ਜਾਂਦਾ ਹੈ।

Facebook Comment
Project by : XtremeStudioz