Close
Menu

ਜਾਸੂਸੀ ਕਾਂਡ : 10 ਹਜ਼ਾਰ ਕਰੋੜ ਦਾ ਘੋਟਾਲਾ ਹੈ – ਸ਼ਾਂਤਨੁ ਸੌਕੀਆ

-- 21 February,2015

ਨਵੀਂ ਦਿੱਲੀ, ਜਾਸੂਸੀ ਕਾਂਡ ‘ਚ ਇਕ ਵੱਡੀ ਖ਼ਬਰ ਆ ਰਹੀ ਹੈ। ਗ੍ਰਿਫਤਾਰ ਕੀਤੇ ਗਏ ਸਾਬਕਾ ਪੱਤਰਕਾਰ ਸ਼ਾਂਤਨੁ ਸੌਕੀਆ ਨੇ ਦਾਅਵਾ ਕੀਤਾ ਹੈ ਕਿ ਇਹ 10 ਹਜ਼ਾਰ ਕਰੋੜ ਦਾ ਘੋਟਾਲਾ ਹੈ। ਇਹ ਬਹੁਤ ਵੱਡਾ ਘੋਟਾਲਾ ਹੈ ਤੇ ਉਸ ਨੇ ਕਿਹਾ ਕਿ ਇਸ ਵਿਚ ਉਸ ਨੂੰ ਫਸਾਇਆ ਜਾ ਰਿਹਾ ਹੈ। ਜਾਸੂਸੀ ਕਾਂਡ ‘ਚ 12 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ‘ਚ ਕੱਲ੍ਹ ਰਾਤ ਦੇਸ਼ ਦੀਆਂ ਪੰਜ ਵੱਡੀਆਂ ਕੰਪਨੀਆਂ ਦੇ ਅਧਿਕਾਰੀਆਂ ਦੀ ਗ੍ਰਿਫਤਾਰੀ ਹੋਈ। ਹੁਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਵੇਗਾ। ਸਤੰਬਰ ‘ਚ ਖੁਫੀਆ ਵਿਭਾਗ ਨੇ ਕਈ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਰਿਪੋਰਟ ਦਿੱਤੀ ਸੀ। ਜਾਸੂਸੀ ਕਾਂਡ ‘ਤੇ ਹੋ ਰਹੇ ਵੱਡੇ ਖੁਲਾਸਿਆਂ ਵਿਚਕਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੋ ਗੱਲਾਂ ਸਾਫ ਕਰ ਦਿੱਤੀਆਂ ਹਨ ਕਿ ਪਹਿਲਾ ਤਾਂ ਇਹ ਕੰਮ ਲੰਬੇ ਸਮੇਂ ਹੋ ਰਿਹਾ ਸੀ ਅਤੇ ਦੂਜੀ ਗੱਲ ਇਹ ਹੈ ਕਿ ਵੱਡੀ ਮਛਲੀਆਂ ਵੀ ਜਲਦ ਗ੍ਰਿਫਤ ‘ਚ ਆ ਜਾਣਗੀਆਂ।

Facebook Comment
Project by : XtremeStudioz