Close
Menu

ਜਾਸੂਸੀ ਮਾਮਲਾ : ਵਿੱਤ ਮੰਤਰੀ ਦੇ ਬਜਟ ਭਾਸ਼ਣ ਨਾਲ ਜੁੜੇ ਦਸਤਾਵੇਜ਼ ਵੀ ਹੋਏ ਲੀਕ

-- 21 February,2015

ਨਵੀਂ ਦਿੱਲੀ, ਮੰਤਰਾਲਿਆਂ ‘ਚ ਜਾਸੂਸੀ ਪ੍ਰਕਰਨ ‘ਚ ਸਨਸਨੀਖ਼ੇਜ਼ ਖੁਲਾਸੇ ਹੋ ਰਹੇ ਹਨ। ਵਿੱਤ ਮੰਤਰੀ ਦੇ ਬਜਟ ਦੇ ਕੁੱਝ ਭਾਗ ਵੀ ਲੀਕ ਹੋਏ ਦਸਤਾਵੇਜ਼ਾਂ ‘ਚ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਦੀ ਫੋਟੋ ਕਾਪੀ ਜ਼ਬਤ ਕੀਤੀ ਹੈ। ਬਰਾਮਦ ਹੋਈਆਂ ਤਿੰਨ ਡਾਇਰੀਆਂ ਤੋਂ ਇਹ ਪਰਦਾਫਾਸ਼ ਹੋਇਆ ਹੈ। ਇਸ ‘ਚ ਕਈ ਅਹਿਮ ਨਾਮ ਅਤੇ ਫੋਨ ਨੰਬਰ ਦਰਜ ਹਨ। ਜਾਂਚ ‘ਚ ਪਤਾ ਚੱਲਿਆ ਹੈ ਕਿ ਪੈਟਰੋਲੀਅਮ ਹੀ ਨਹੀਂ ਵਿੱਤ, ਕੋਲਾ ਤੇ ਰੱਖਿਆ ਮੰਤਰਾਲਾ ਦੀਆਂ ਵੀ ਸੂਚਨਾਵਾਂ ਲੀਕ ਹੋਈਆਂ ਹਨ। ਇਸ ਵਿਚਕਾਰ ਦਿੱਲੀ ਪੁਲਿਸ ਨੇ ਕੱਲ੍ਹ ਸ਼ਾਮ ਤੇਲ ਅਤੇ ਕੁਦਰਤੀ ਗੈਸ ਵਪਾਰ ਨਾਲ ਜੁੜੀਆਂ ਨਾਮੀ ਕੰਪਨੀਆਂ ਦੇ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

Facebook Comment
Project by : XtremeStudioz