Close
Menu

ਜਾਸੂਸੀ ਮਾਮਲੇ ਨੂੰ ਲੈ ਕੇ ਦਿਗਵਿਜੇ ਨੇ ਮੋਦੀ ‘ਤੇ ਸਾਧਿਆ ਨਿਸ਼ਾਨਾ

-- 03 December,2013

ਨਵੀਂ ਦਿੱਲੀ-ਮਹਿਲਾ ਦੀ ਜਾਸੂਸੀ ਕਰਾਉਣ ਦੇ ਮਾਮਲੇ ਨੂੰ ਲੈ ਕੇ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਹੋਏ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਗੁਜਰਾਤ ਸਰਕਾਰ ਵਲੋਂ ਇਸ ਮਾਮਲੇ ਦੀ ਜਾਂਚ ਕਰਾਉਣਾ ਉਸ ਤਰ੍ਹਾਂ ਹੀ ਹੈ, ਜਿਵੇਂ ਦੋਸ਼ੀ ਖੁਦ ਹੀ ਜਾਂਚ ਕਰੇ ਅਤੇ ਫੈਸਲਾ ਵੀ ਸੁਣਾਏ। ਸਿੰਘ ਨੇ ਮਹਿਲਾ ਜਾਸੂਸੀ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ ਰਾਹੀਂ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਮੋਦੀ ‘ਤੇ ਨਿਸ਼ਾਨਾ ਲਾ ਰਹੇ ਹਨ। ਕਾਂਗਰਸ ਨੇਤਾ ਨੇ ਮੋਦੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦਰਮਿਆਨ ਵੀ ਤੁਲਨਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਇਹ ਦੋਵੇਂ ਨੇਤਾ ਓਨਾਂ ਮਾਮਲਿਆਂ ਦੀ ਜਾਂਚ ਦੇ ਮਾਮਲੇ ਵਿਚ ਇਕ ਤਰ੍ਹਾਂ ਨਾਲ ਕੰਮ ਕਰਦੇ ਹਨ, ਜਿਨ੍ਹਾਂ ਮਾਮਲਿਆਂ ਵਿਚ ਉਹ ਖੁਦ ਦੋਸ਼ੀ ਹਨ।
ਸਿੰਘ ਨੇ ਕਿਹਾ, ”ਗੁਜਰਾਤ ਸਰਕਾਰ ਵਲੋਂ ਜਾਂਚ ਦਾ ਹੁਕਮ ਦਿੱਤਾ ਜਾਣਾ ਉਸੇ ਤਰ੍ਹਾਂ ਹੈ ਜਿਵੇਂ ਦੋਸ਼ੀ ਦਾ ਹੀ ਇਹ ਤੈਅ ਕਰਨਾ ਕਿ ਜਾਂਚ ਕੌਣ ਕਰੇਗਾ ਅਤੇ ਫੈਸਲਾ ਕੌਣ ਕਰੇਗਾ ਅਤੇ ਇਸ ਲਈ ਮੈਂ ਇਹ ਮਹਿਸੂਸ ਕੀਤਾ ਹੈ ਕਿ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਦਰਮਿਆਨ ਸਮਾਨਤਾ ਹੈ। ਜੇਕਰ ਕੇਜਰੀਵਾਲ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਉਹ ਇਹ ਤੈਅ ਕਰਦੇ ਹਨ ਕਿ ਕੌਣ ਜਾਂਚ ਕਰੇਗਾ ਅਤੇ ਕੌਣ ਜੱਜ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਇਸ ਮਾਮਲੇ ‘ਚ ਇਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਹਨ, ਜਿੰਨਾ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ ਮਹਿਲਾ ਦਾ ਫੋਨ ਟੈਪ ਕੀਤਾ ਗਿਆ। ਹੁਣ ਉਨ੍ਹਾਂ ਨੇ ਪਰਦਾ ਪਾਉਣ ਲਈ ਇਹ ਤੈਅ ਕੀਤਾ ਕਿ ਇਸ ਮਾਮਲੇ ਦੀ ਕੌਣ ਜਾਂਚ ਕਰੇਗਾ ਅਤੇ ਫੈਸਲਾ ਕੌਣ ਦੇਵੇਗਾ। ਇਹ ਗੱਲ ਦੋਵੇਂ ਵਿਅਕਤੀਆਂ ਦੇ ਤਾਨਾਸ਼ਾਹੀ ਚਰਿੱਤਰ ਦਾ ਸੰਕੇਤ ਦਿੰਦੀ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਰਾਇ ਹੈ ਕਿ ਉਪਯੁਕਤ ਅਥਾਰਟੀ ਭਾਰਤੀ ਟੈਲੀਗ੍ਰਾਫ ਕਾਨੂੰਨ ਅਤੇ ਸੂਚਨਾ ਤਕਨਾਲੋਜੀ ਕਾਨੂੰਨ ਅਧੀਨ ਮਾਮਲੇ ਦੀ ਜਾਂਚ ਕਰਨ ਤੇ ਜੋ ਕੋਈ ਵੀ ਦੋਸ਼ੀ ਹੈ, ਉਸ ਦੇ ਖਿਲਾਫ ਉੱਚਿਤ ਕਾਰਵਾਈ ਕਰਨ।

Facebook Comment
Project by : XtremeStudioz