Close
Menu

ਜਾਸੂਸੀ ਸਬੰਧੀ ਵਚਨਬੱਧਤਾ ਦਾ ਪਾਲਨ ਕਰਨ ਓਬਾਮਾ- ਯੂਰਪੀਅਨ ਸੰਘ

-- 18 January,2014

download (1)ਬ੍ਰਸਲਸ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਯੂਰਪੀਅਨ ਸੰਘ ਨੇ ਫੋਨ ‘ਤੇ ਗੱਲਬਾਤ ਸਬੰਧੀ ਅੰਕੜਿਆਂ ਦੇ ਸੰਗ੍ਰਹਿ ‘ਚ ਸੁਧਾਰ ਕਰਨ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਾਅਦੇ ਨੂੰ ਇਕ ਸਹੀ ਕਦਮ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ ਵੀ ਕੀਤੀ ਕਿ ਉਹ ਇਸ ਵਚਨਬੱਧਤਾ ਨੂੰ ਕਾਨੂੰਨੀ ਰੂਪ ਦੇਣ। ਓਬਾਮਾ ਨੇ ਕੱਲ੍ਹ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਫੋਨ ‘ਤੇ ਗੱਲਬਾਤ ਦੀ ਨਿਗਰਾਨੀ ਸਬੰਧੀ ਪਹੁੰਚ ਘੱਟ ਕਰ ਦਿੱਤੀ ਪਰ ਇਹ ਤਰਕ ਦਿੱਤਾ ਕਿ ਅਮਰੀਕਾ ਨੂੰ ਅੱਤਵਾਦੀਆਂ ਤੋਂ ਬੱਚਣ ਲਈ ਇਕ ਵਿਆਪਕ ਪੱਧਰ ‘ਤੇ ਅੰਕੜਿਆਂ ਨੂੰ ਇਕੱਠੇ ਕਰਦੇ ਰਹਿਣਾ ਚਾਹੀਦਾ ਹੈ। ਨਿਗਰਾਨੀ ਪ੍ਰੋਗਰਾਮ ਦੇ ਬਾਰੇ ‘ਚ ਐਡਵਰਡ ਸਨੋਡੇਨ ਦੁਆਰਾ ਕੀਤੇ ਗਏ ਖੁਲਾਸੇ ‘ਤੇ ਵਿਵਾਦ ਨੂੰ ਸ਼ਾਂਤ ਕਰਨ ਦੇ ਲਈ ਆਪਣੇ ਸੰਬੋਧਨ ‘ਚ ਓਬਾਮਾ ਨੇ ਕਿਹਾ ਕਿ ਮਿੱਤਰ ਦੇਸ਼ਾਂ ਦੇ ਆਗੂਆਂ ਦੀ ਖੁਫੀਆ ਟੈਪਿੰਗ ਰੋਕੀ ਜਾਵੇਗੀ ਜਦਕਿ ਅੰਕੜਿਆਂ ਦੇ ਅਮਰੀਕੀ ਸੰਗ੍ਰਹਿ ਦੇ ਦਾਅਰੇ ‘ਚ ਆਏ ਵਿਦੇਸ਼ੀਆਂ ਨੂੰ ਨਵੀਂ ਸੁਰੱਖਿਆ ਵੀ ਦਿੱਤੀ ਜਾਵੇਗੀ।

Facebook Comment
Project by : XtremeStudioz