Close
Menu

ਜਿਆਣੀ ਵਲੋ ਡਾਕਟਰਾਂ, ਪੈਰਾ ਮੈਡੀਕਲ ਸਟਾਫ ਨੂੰ ਮਰੀਜਾਂ ਨਾਲ ਸਤਿਕਾਰ ਅਤੇ ਦਿਆਲਤਾ ਨਾਲ ਪੇਸ ਆਉਣ ਦੀ ਅਪੀਲ

-- 11 December,2014

* 776 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਪੇ

ਚੰਡੀਗੜ•, ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ  ਅੱਜ ਸਰਕਾਰੀ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਟਰਾਂ, ਮੁਢਲੇ ਸਿਹਤ ਕੇਦਰਾਂ ਵਿੱਚ ਤੈਨਾਤ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਕਿ ਉਹ ਮਰੀਜਾਂ ਨਾਲ ਸਤਿਕਾਰ ਅਤੇ ਦਿਆਲਤਾ ਨਾਲ ਪੇਸ ਆਉਣ  ਤਾਂ ਜੋ ਸਿਹਤ ਸੇਵਾਵਾਂ ਦੇ ਰਹੇ ਸਰਕਾਰੀ ਅਦਾਰਿਆਂ ਦਾ ਅਕਸ ਹੋਰ ਨਿਖਰ ਸਕੇ।
ਸ੍ਰੀ ਜਿਆਣੀ ਸਕੱਤਰ ਸਿਹਤ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ ਡੀ ਸ੍ਰੀ ਹੁਸਨ ਲਾਲ ਸਮੇਤ ਇਥੇ ਨਵੀਆਂ ਭਰਤੀ ਹੋਈਆਂ 776 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਪਣ ਪਿਛੋ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਡਾਕਟਰੀ ਪੇਸੇ ਰਾਂਹੀ ਬਿਮਾਰੀਆਂ ਤੋ ਪੀੜਤ ਲੋਕਾਂ ਦੀ ਵੱਡੇ ਪੱਧਰ ਤੇ ਭਲਾਈ ਕੀਤੀ ਜਾਂਦੀ ਹੈ ਅਤੇ ਡਾਕਟਰਾਂ, ਨਰਸਾਂ ਦੀ ਇਹ ਖੁਸਕਿਸਮਤੀ ਹੈ ਕਿ ਪ੍ਰਮਾਤਮਾ ਨੇ ਉਨਾਂ ਨੂੰ  ਇਸ ਖੇਤਰ ਵਿੱਚ ਕੰਮ ਕਰਨ ਦਾ ਮਾਣ ਬਖਸਿਆ ਹੈ। ਉਨਾਂ ਕਿਹਾ ਕਿ ਆਪਣੀ ਡਿਊਟੀ ਨੂੰ ਸਹੀ ਢੰਗ ਅਤੇ ਭਾਵਨਾ ਨਿਭਾ ਕੇ ਉਹ ਲੱਖਾਂ ਲੋਕਾਂ ਦੀ ਪੀੜਾ ਦੂਰ ਕਰ ਸਕਦੇ ਹਨ।
ਇਸ ਦੌਰਾਨ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਟਾਫ ਨਰਸਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਰੀਜਾਂ ਨਾਲ ਸਦਭਾਵਨਾ ਨਾਲ ਪੇਸ਼ ਆਓ ਅਤੇ ਮਰੀਜਾਂ ਦੀ ਸੇਵਾ ਕਰਕੇ ਪੰਜਾਬ ਸਰਕਾਰ ਦੇ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਇਸ ਦੇ ਨਾਲ ਹੀ ਜਿਥੇ ਡਿਊਟੀ ਮਿਲੀ ਹੈ, ਉਸ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਨੇਕ ਨੀਤੀ ਦੇ ਨਾਲ ਨਿਭਾਇਆ ਜਾਵੇ ਤਾਂ ਕਿ ਲੋਕ ਵੀ ਸਰਕਾਰੀ ਹਸਪਤਾਲਾਂ ਵਿੱਚ ਵੱਧ ਤੋਂ ਵੱਧ ਆਉਣ ਅਤੇ ਹਸਪਤਾਲਾਂ ਦੇ ਅਕਸ ਵਿੱਚ ਹੋਰ ਸੁਧਾਰ ਲਿਆਉਣ। ਉਨ•ਾਂ ਕਿਹਾ ਕਿ ਕਿਸੇ ਵੀ ਮਰੀਜ ਨੂੰ ਕੋਈ ਵੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਉਨ•ਾਂ ਨਾਲ ਸਹੀ ਵਿਵਹਾਰ ਕੀਤਾ ਜਾਵੇ।
ਸਿਹਤ ਮੰਤਰੀ ਨੇ ਦੱਸਿਆ ਕਿ ਕੁੱਲ 776 ਵਿੱਚੋਂ ਅਰਬਨ ਸਿਹਤ ਮਿਸ਼ਨ ਲਈ 186, ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਲਈ 258, ਪੇਂਡੂ ਸਿਹਤ ਲਈ 319, ਮੋਬਾਈਲ ਮੈਡੀਕਲ ਯੂਨੀਟ ਲਈ 13 ਸਟਾਫ ਨਰਸਾਂ ਦੀ ਭਰਤੀ ਕੀਤੀ ਗਈ ਹੈ ਤਾਂ ਕਿ ਪੰਜਾਬ ਵਿੱਚ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ ਅਤੇ ਮਰੀਜਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਰਾਸ਼ਟਰੀ ਸਿਹਤ ਮਿਸ਼ਨ ਦੇ ਐਮ.ਡੀ. ਸ੍ਰੀ ਹੁਸਨ ਲਾਲ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਭ ਤੋਂ ਮਹੱਤਵਪੂਰਣ ਡਾਕਟਰ ਅਤੇ ਸਟਾਫ ਨਰਸ ਦੀ ਡਿਊਟੀ ਰਹਿੰਦੀ ਹੈ। ਕਿਉਂਕਿ ਇਨ•ਾਂ ਦਾ ਸਿੱਧੇ ਤੌਰ ਤੇ ਮਰੀਜਾਂ ਨਾਲ ਰਾਬਤਾ ਰਹਿੰਦਾ ਹੈ। ਇਸ ਲਈ ਉਹ ਮਰੀਜਾਂ ਦੀ ਸਹੀ ਜਾਂਚ ਕਰਨ। ਉਨ•ਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਸਟਾਫ ਦੀ ਪਾਰਦਰਸ਼ਤਾ ਢੰਗ ਨਾਲ ਨਿਯੁਕਤੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ਦੀ ਸੰਖਿਆ ਪੰਜ ਸਾਲ ਪਹਿਲਾਂ ਦੇ ਅੰਕੜੇ 40,000 ਤੋਂ ਵੱਧ ਕੇ ਹੁਣ 2 ਲੱਖ ਤੱਕ ਪਹੁੰਚ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੱਧ ਰਿਹਾ ਹੈ। ਇਸ ਮੌਕੇ ਤੇ ਡਾਇਰੈਕਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਕਰਨਜੀਤ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਜਤਿੰਦਰ ਕੌਰ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਸ਼ਸ਼ੀ ਕਾਂਤ, ਟਰੇਨਿੰਗ ਇੰਚਾਰਜ ਡਾ. ਰਾਜੂ ਧੀਰ, ਪੰਜਾਬ ਦੇ ਸਿਹਤ ਵਿਭਾਗ ਦੇ ਪੀ.ਆਰ.ਓ. ਸ਼ਵਿੰਦਰ ਸਹਿਦੇਵ, ਐਚ.ਆਰ. ਮੈਨੇਜਰ ਦੀਪ ਸ਼ਿਖਾ, ਕੰਸਲਟੈਂਟ ਪਲਾਨਿੰਗ ਨਵਦੀਪ ਗੌਤਮ, ਪ੍ਰੋਗਰਾਮ ਅਫਸਰ ਆਰ.ਕੇ.ਐਸ.ਕੇ. ਡਾ. ਸਤੀਸ਼ ਮਾਂਝੀ ਵੀ ਮੌਜੂਦ ਰਹੇ।

Facebook Comment
Project by : XtremeStudioz