Close
Menu

ਜਿਆ ਖ਼ਾਨ ਮਾਮਲਾ: ਹਾਈ ਕੋਰਟ ਵਲੋਂ ਸੀ.ਬੀ.ਆਈ. ਦੇ ਦੋਸ਼ ਪੱਤਰ ਵਿਰੁੱਧ ਰਾਬੀਆ ਦੀ ਰਿੱਟ ਖਾਰਿਜ

-- 11 February,2017
ਮੁੰਬਈ—ਬੰਬੇ ਹਾਈ ਕੋਰਟ ਨੇ ਅਭਿਨੇਤਰੀ ਜਿਆ ਖ਼ਾਨ ਦੀ ਮੌਤ ਨੂੰ ਹੱਤਿਆ ਦੀ ਬਜਾਏ ਖੁਦਕੁਸ਼ੀ ਦੱਸਣ ਵਾਲੇ ਸੀ. ਬੀ. ਆਈ. ਦੇ ਦੋਸ਼ ਪੱਤਰ ਨੂੰ ਚੁਣੌਤੀ ਦੇਣ ਵਾਲੀ ਇਸ ਸਵਰਗੀ ਅਭਿਨੇਤਰੀ ਦੀ ਮਾਂ ਰਾਬੀਆ ਖਾਨ ਵਲੋਂ ਦਾਇਰ ਰਿੱਟ ਅੱਜ ਖਾਰਿਜ ਕਰ ਦਿੱਤੀ। ਅਦਾਲਤ ਦੇ ਇਸ ਫੈਸਲੇ ਨਾਲ ਸੂਰਜ ਪੰਚੋਲੀ ਵਿਰੁੱਧ ਹੇਠਲੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋਣ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ। ਅਭਿਨੇਤਾ ਸੂਰਜ ਪੰਚੋਲੀ ‘ਤੇ ਜਿਆ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ।
ਜਸਟਿਸ ਆਰ. ਵੀ. ਮੋਰੇ ਅਤੇ ਸ਼ਾਲਨੀ ਪਹਿਨਸਾਲਕਰ-ਜੋਸ਼ੀ ਦੀ ਬੈਂਚ ਨੇ ਰਿੱਟ ਖਾਰਿਜ ਕਰਦੇ ਹੋਏ ਇਹ ਵੀ ਕਿਹਾ ਕਿ ਅਜਿਹੀ ਹਾਲਤ ਵਿਚ ਪੰਚੋਲੀ ਦੀ ਦਖਲਅੰਦਾਜ਼ੀ ਦੀ ਮੰਗ ਵਾਲੀ ਅਰਜ਼ੀ ਦੀ ਵੀ ਕੋਈ ਤੁਕ ਨਹੀਂ ਰਹਿ ਜਾਂਦੀ ਇਸ ਲਈ ਇਹ ਅਰਜ਼ੀ ਵੀ ਖਾਰਿਜ ਕੀਤੀ ਜਾਂਦੀ ਹੈ।
Facebook Comment
Project by : XtremeStudioz