Close
Menu

ਜਿਣਸੀ ਸ਼ੋਸ਼ਣ ਮਾਮਲਾ: ਭਾਰਤੀ ਪਾਦਰੀ ਨੇ ਕਬੂਲਿਆ ਗੁਨਾਹ

-- 04 June,2015

ਵਾਸ਼ਿੰਗਟਨ, 4 ਜੂਨ – ਅਮਰੀਕੀ ਪ੍ਰਾਂਤ ਮਿਨੇਸੋਟਾ ‘ਚ ਸਾਲ 2005 ‘ਚ 16 ਸਾਲ ਦੀ ਅਮਰੀਕੀ ਲੜਕੀ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ੀ ਭਾਰਤੀ ਪਾਦਰੀ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ। ਰੇਵ ਜੋਸਫ ਪੈਲੇਨਿਵੇਲ ਜੇਯਾਪਾਲ ਨੂੰ ਇਸ ਮਾਮਲੇ ‘ਚ ਪਿਛਲੇ ਸਾਲ ਨਵੰਬਰ ‘ਚ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਸੀ। ਉਸਨੂੰ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਫ਼ੈਸਲਾ 15 ਜੂਨ ਨੂੰ ਸੁਣਾਇਆ ਜਾਣਾ ਹੈ। ਲੜਕੀ ਦੇ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲੱਗਣ ਤੋਂ ਬਾਅਦ ਜੇਯਾਪਾਲ ਸਤੰਬਰ 2005 ‘ਚ ਦੱਖਣ ਭਾਰਤ ਆ ਗਿਆ ਸੀ। ਜੇਯਾਪਾਲ ਨੂੰ ਭਾਰਤੀ ਪੁਲਿਸ ਨੇ ਮਾਰਚ 2012 ‘ਚ ਗ੍ਰਿਫ਼ਤਾਰ ਕਰ ਲਿਆ ਸੀ।

Facebook Comment
Project by : XtremeStudioz