Close
Menu

ਜਿਮਨਾਸਟ: ਮਹਾਰਾਸ਼ਟਰ ਬਣਿਆ ਚੈਂਪੀਅਨ

-- 31 March,2018

ਐਸ.ਏ.ਐਸ.ਨਗਰ (ਮੁਹਾਲੀ), 31 ਮਾਰਚ
ਮਹਾਰਾਸ਼ਟਰ ਨੇ ਅੱਜ ਇੱਥੇ ਲੜਕੀਆਂ ਦੀ 24ਵੀਂ ਕੌਮੀ ਜੂਨੀਅਰ ਅਤੇ ਸਬ ਜੂਨੀਅਰ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਨ੍ਹਾਂ ਖੇਡਾਂ ਵਿੱਚ 11 ਰਾਜਾਂ ਦੀਆਂ 160 ਖਿਡਾਰਨਾਂ ਨੇ ਹਿੱਸਾ ਲਿਆ ਸੀ। ਅੰਡਰ ਅੱਠ ਅਤੇ ਦਸ ਸਾਲਾ ਵਰਗ ਵਿੱਚ ਮਹਾਂਰਾਸ਼ਟਰ ਨੇ ਪਹਿਲਾ, ਜੰਮੂ ਕਸ਼ਮੀਰ ਨੇ ਦੂਜਾ, ਪੰਜਾਬ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦੋਂ ਅੰਡਰ ਬਾਰਾਂ ਸਾਲਾ ਵਰਗ ਵਿੱਚ ਮਹਾਂਰਾਸ਼ਟਰ ਨੇ ਪਹਿਲਾ, ਪੰਜਾਬ ਨੇ ਦੂਜਾ, ਦਿੱਲੀ ਨੇ ਤੀਜਾ ਸਥਾਨ ਮੱਲਿਆ।
ਅੰਡਰ-8 ਮੁਕਾਬਲਿਆਂ ਵਿੱਚ ਹੂਪ ਸਬ ਜੂਨੀਅਰ ਵਿੱਚ ਪੰਜਾਬ ਦੀ ਗੀਤਾਂਸ਼ੀ ਅਤੇ ਬਾਲ ਸਬ ਜੂਨੀਅਰ ਵਿੱਚ ਮਹਾਂਰਾਸ਼ਟਰ ਦੀ ਪਰਾਂਜਲ ਨੇ ਪਹਿਲਾ ਸਥਾਨ ਹਾਸਲ ਕੀਤਾ। ਕਲੱਬਜ਼ ਸਬ ਜੂਨੀਅਰ ਵਿੱਚ ਮਹਾਰਾਸ਼ਟਰ ਸ਼ਿਸ਼ਾ ਪਹਿਲੇ ਅਤੇ ਪੰਜਾਬ ਦੀ ਸੁਖਮਨਦੀਪ ਕੌਰ ਦੂਜੇ ਸਥਾਨ ’ਤੇ ਰਹੀ। ਰਿਬਨ ਸਬ ਜੂਨੀਅਰ ਵਿੱਚ ਪੰਜਾਬ ਦੀ ਮਹਿਤਾਬ ਕੌਰ ਪਹਿਲੇ, ਚੰਡੀਗੜ੍ਹ ਦੀ ਸਿਦਕ ਦੂਜੇ ਸਥਾਨ ’ਤੇ ਰਹੀ।

Facebook Comment
Project by : XtremeStudioz