Close
Menu

ਜਿਸਮਾਨੀ ਸ਼ੋਸ਼ਣ ਮਾਮਲੇ ਦੀ ਅੰਦਰੂਨੀ ਜਾਂਚ ‘ਚ ਪ੍ਰਸਿੱਧ ਵਾਤਾਵਰਨ ਪ੍ਰੇਮੀ ਆਰ .ਕੇ . ਪਚੌਰੀ ਪਾਏ ਗਏ ਦੋਸ਼ੀ

-- 28 May,2015

ਨਵੀਂ ਦਿੱਲੀ, 28 ਮਈ – ਸੂਤਰਾਂ ਮੁਤਾਬਿਕ ਟੇਰੀ ( ਦੀ ਐਨਰਜੀ ਐਂਡ ਰਿਸੋਰਸਿਸ ਇੰਸਟੀਚਿਊਟ ) ਦੀ ਅੰਦਰੂਨੀ ਸ਼ਿਕਾਇਤ ਕਮੇਟੀ (ਆਈ.ਸੀ.ਸੀ.) ਨੇ ਜਾਂਚ ‘ਚ ਪਾਇਆ ਹੈ ਕਿ ਉਸ ਦੇ ਡਾਇਰੈਕਟਰ ਜਨਰਲ ਆਰ .ਕੇ. ਪਚੌਰੀ ਮਾਮਲੇ ‘ਚ ਦੋਸ਼ੀ ਹਨ। ਕਮੇਟੀ ਨੇ 74 ਸਾਲਾਂ ਪਚੌਰੀ ਨੂੰ ਅੰਦਰੂਨੀ ਜਾਂਚ ਰਿਪੋਰਟ ‘ਚ ਦੋਸ਼ੀ ਪਾਇਆ ਹੈ ਤੇ ਉਨ੍ਹਾਂ ਦੇ ਖਿਲਾਫ ਅਨੁਸ਼ਾਸਨਾਤਮਿਕ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ। 32 ਪੰਨਿਆਂ ਦੀ ਇਸ ਰਿਪੋਰਟ ‘ਚ ਪਚੌਰੀ ਨੂੰ ਜਿਸਮਾਨੀ ਸ਼ੋਸ਼ਣ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਗੌਰਤਲਬ ਹੈ ਕਿ ਇਸ ਮਾਮਲੇ ‘ਚ 18 ਫਰਵਰੀ ਨੂੰ ਪਚੌਰੀ ਖਿਲਾਫ ਜਿਸਮਾਨੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਕ ਪਾਸੇ ਜਿਥੇ ਪਚੌਰੀ ਦਾ ਪੱਖ ਰੱਖਣ ਲਈ 30 ਗਵਾਹ ਪੇਸ਼ ਹੋਏ ਤਾਂ ਸ਼ਿਕਾਇਤ ਕਰਤਾਵਾਂ ਲਈ ਮਹਿਜ਼ 19 ਗਵਾਹ ਸਾਹਮਣੇ ਆਏ। ਪਚੌਰੀ ਦੇ ਪੱਖ ਮੁਤਾਬਿਕ ਪੀੜਤਾਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਕਦੀ ਵੀ ਦੋਸਤੀ ਦੀ ਹੱਦ ਤੋਂ ਅੱਗੇ ਨਹੀਂ ਗਿਆ ਸੀ। ਉਨ੍ਹਾਂ ਨੇ ਇਹ ਜ਼ਰੂਰ ਮੰਨਿਆ ਕਿ ਉਹ ਹੋਰ ਸਹਿਕਰਮੀਆਂ ਦੇ ਮੁਕਾਬਲੇ ਪੀੜਤਾਂ ਦੇ ਵੱਧ ਕਰੀਬ ਸਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਦਿੱਲੀ ਦੀ ਇਕ ਅਦਾਲਤ ਨੇ ਪਚੌਰੀ ਦੀ ਜ਼ਮਾਨਤ ਰੱਦ ਕਰਨ ਦੀ ਸ਼ਿਕਾਇਤ ਕਰਤਾ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ।

Facebook Comment
Project by : XtremeStudioz