Close
Menu

ਜਿੱਤੀਏ ਜਾਂ ਹਾਰੀਏ, ਨਹੀਂ ਛੱਡਾਂਗੇ ਨਿਤਿਸ਼ ਦਾ ਸਾਥ: ਲਾਲੂ

-- 14 June,2015

ਪਟਨਾ, 14 ਜੂਨ- ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਕਹਿਣਾ ਹੈ ਕਿ ਬਿਹਾਰ ਵਿਧਾਨਸਭਾ ਚੋਣ ਅਸੀਂ ਹਾਰੀਏ ਜਾਂ ਜਿੱਤੀਏ ਲੇਕਿਨ ਨਿਤਿਸ਼ ਕੁਮਾਰ ਦਾ ਸਾਥ ਕਦੇ ਨਹੀਂ ਛੱਡਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਨਿਤਿਸ਼ ਕੁਮਾਰ ਦੇ ਨਾਲ ਆਰਜੇਡੀ ਦਾ ਗੱਠਜੋੜ ਲੰਬੇ ਸਮੇਂ ਤੱਕ ਚੱਲੇਗਾ। ਧਿਆਨ ਯੋਗ ਹੈ ਕਿ ਲਾਲੂ ਪ੍ਰਸਾਦ ਨਿਤਿਸ਼ ਕੁਮਾਰ ਦੇ ਨਾਲ ਮਿਲਕੇ ਬਿਹਾਰ ਵਿਧਾਨਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਲਾਲੂ ਦਾ ਕਹਿਣਾ ਹੈ ਇਸ ਵਾਰ ਦੇ ਚੋਣ ‘ਚ ਉਹ ਭਾਜਪਾ ਦੀ ਘਰ ਵਾਪਸੀ ਕਰਵਾ ਦੇਣਗੇ। ਲਾਲੂ ਨੇ ਕਿਹਾ ਕਿ ਸੰਪ੍ਰਦਾਇਕ ਤਾਕਤਾਂ ਨਾਲ ਲੜਨ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਤੇ ਇਸ ਲੜਾਈ ‘ਚ ਉਹ ਨਿਤਿਸ਼ ਕੁਮਾਰ ਦੇ ਨਾਲ ਹਨ।

Facebook Comment
Project by : XtremeStudioz