Close
Menu

ਜਿੱਤ ਦੇ ਜਸ਼ਨਾਂ ਵਿੱਚ ਡੁੱਬਿਆ ਆਸਟਰੇਲੀਆ

-- 01 April,2015

ਮੈਲਬਰਨ,ਵਿਸ਼ਵ ਕੱਪ ਜੇਤੂ ਆਸਟਰੇਲੀਆੲੀ ਕ੍ਰਿਕਟ ਟੀਮ ਦਾ ਅੱਜ ਫੈਡਰੇਸ਼ਨ ਸਕੁਏਰ ਵਿੱਚ ੳੁਤਸ਼ਾਹੀ ਭੀਡ਼ ਨੇ ਸਨਮਾਨ ਕੀਤਾ। ਵਿਸ਼ਵ ਕੱਪ ਦੇ ਫਾੲੀਨਲ ਵਿੱਚ ਆਸਟਰੇਲੀਆ ਨੇ ਐਤਵਾਰ ਨੂੰ ਨਿੳੂਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਖ਼ਿਤਾਬ ੳੁਤੇ ਕਬਜ਼ਾ ਕੀਤਾ ਸੀ।

ਸਨਮਾਨ ਸਮਾਰੋਹ ਦੌਰਾਨ 15 ਮੈਂਬਰੀ ਟੀਮ ਤੇ ਕੋਚ ਡੈਰੇਨ ਲੇਹਮੈਨ ਸਟੇਜ ੳੁਤੇ ਹੀ ਬੈਠ ਗਏ ਅਤੇ ਲੋਕਾਂ ਦੇ ਪਿਆਰ ਲੲੀ ੳੁਨ੍ਹਾਂ ਦਾ ਧੰਨਵਾਦ ਕੀਤਾ। ਓਪਨਿੰਗ ਬੱਲੇਬਾਜ਼ ਐਰੋਨ ਫਿੰਚ ਨੇ ਕਿਹਾ ਕਿ ੳੁਹ ਕੱਲ੍ਹ ਦੇ ਮੈਚ ਤੋਂ ਬਾਅਦ ਅੱਜ ਸਵੇਰੇ 10.30 ਵਜੇ ਤੱਕ ਵੀ ੳੁਸ ਰੋਮਾਂਚ ਤੋਂ ਬਾਹਰ ਨਹੀਂ ਆ ਸਕਿਆ ਸੀ। ੳੁਹ ਰਾਤ ਨੂੰ ਵਿਸ਼ਵ ਚੈਂਪੀਅਨ ਬਣਨ ਦੇ ਜਜ਼ਬੇ ਨੂੰ ਦਿਲ ਵਿੱਚ ਲੈ ਕੇ ਹੀ ਸੁੱਤਾ ਸੀ। ੳੁਸ ਨੇ ਦੱਸਿਆ ਕਿ ਇਹ ਬਹੁਤ ਅਦੁੱਤੀ ਜਜ਼ਬਾ ਹੈ। ਇਹ ਅਜਿਹਾ ਸੁਪਨਾ ਹੈ, ਜੋ ਇਕ ਬੱਚੇ ਵਜੋਂ ਤੁਸੀਂ ਦੇਖਦੇ ਹੋ ਅਤੇ ਜਦੋਂ ਇਹ ਪੂਰਾ ਹੁੰਦਾ ਹੈ ਤਾਂ ਇਸ ਨੂੰ ਛੇਤੀ ਮਨ ਨਹੀਂ ਮੰਨਦਾ।
ਹਰਫਨਮੌਲਾ ਸ਼ੇਨ ਵਾਟਸਨ ਨੇ ਕਿਹਾ ਕਿ ਸਾਡਾ ਹੁਣ ਜਸ਼ਨ ਮਨਾੳੁਣ ਦਾ ਅਧਿਕਾਰ ਬਣਦਾ ਹੈ ਕਿੳੁਂਕਿ ਅਸੀਂ ਇਸ ਲੲੀ ਬਹੁਤ ਮਿਹਨਤ ਕੀਤੀ। ਸ਼ੇਨ ਵਾਟਸਨ ਹੁਣ ਦੋ ਵਿਸ਼ਵ ਜੇਤੂ ਟੀਮਾਂ ਦਾ ਹਿੱਸਾ ਰਹਿਣ ਦਾ ਮਾਣ ਹਾਸਲ ਕਰ ਚੁੱਕਾ ਹੈ। ੳੁਹ 2007 ਦੀ ਜੇਤੂ ਟੀਮ ਵਿੱਚ ਵੀ ਸ਼ਾਮਲ ਸੀ। ਮੈਲਬਰਨ ਕ੍ਰਿਕਟ ਗਰਾੳੂਂਡ ਵਿੱਚ ਹੋਏ ਫਾੲੀਨਲ ਮਗਰੋਂ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਮਾੲੀਕਲ ਕਲਾਰਕ ਨੇ ਕਿਹਾ ਕਿ ਵਿਸ਼ਵ ਕੱਪ ਜਿੱਤ ਮਗਰੋਂ ਸੀਮਤ ਓਵਰਾਂ ਦੀ ਖੇਡ ਨੂੰ ਅਲਵਿਦਾ ਕਹਿਣਾ ਸੁਪਨਾ ਸੱਚ ਹੋਣ ਦੇ ਬਰਾਬਰ ਹੈ।  -ਪੀਟੀਆੲੀ

ਭਾਵੇਂ ਆਸਟਰੇਲੀਆੲੀ ਟੀਮ ਇਸ ਸਮੇਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਸ਼ਨਾਂ ਵਿੱਚ ਡੁੱਬੀ ਹੋੲੀ ਹੈ ਪਰ ਟੀਮ ਕੋਲ ਆਰਾਮ ਲੲੀ ਸਮਾਂ ਨਹੀਂ ਹੈ। ਟੀਮ ਦੇ ਬਹੁਤੇ ਖਿਡਾਰੀ 44 ਦਿਨਾ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਲੲੀ ਭਾਰਤ ਜਾਣਗੇ। ਇਹ ਟੂਰਨਾਮੈਂਟ 8 ਅਪਰੈਲ ਨੂੰ ਕੋਲਕਾਤਾ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਆਸਟਰੇਲੀਆੲੀ ਟੀਮ ਦੇ 11 ਮੈਂਬਰ ਖੇਡਣਗੇ, ਜਿਨ੍ਹਾਂ ਵਿੱਚ ਮਾੲੀਕਲ ਕਲਾਰਕ, ਬ੍ਰੈਡ ਹੈਡਿਨ, ਮਿਚਲ ਮਾਰਸ਼ ਤੇ ਜ਼ੇਵੀਅਰ ਡੋਹਰਟੀ ਸ਼ਾਮਲ ਹਨ।

Facebook Comment
Project by : XtremeStudioz