Close
Menu

ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ

-- 20 June,2015

ਐਂਟਵਰਪ,  ਭਾਰਤੀ ਮਹਿਲਾ ਹਾਕੀ ਟੀਮ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਬਹੁਚਰਚਿਤ ਐੱਫ.ਆਈ.ਐੱਚ. ਵਰਲਡ ਲੀਗ ਸੈਮੀਫਾਈਨਲ ਟੂਰਨਾਮੈਂਟ ਵਿਚ ਮੇਜ਼ਬਾਨ ਬੈਲਜੀਅਮ ਵਿਰੁੱਧ ਹੋਣ ਵਾਲੇ ਮੁਕਾਬਲੇ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਿੱਥੇ ਟੀਮ ਦਾ ਟੀਚਾ ਅਗਲੇ ਸਾਲ ਦੀਆਂ ਰੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੋਵੇਗਾ। ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਪੋਲੈਂਡ ਤੇ ਬੈਲਜੀਅਮ ਦੇ ਨਾਲ ਗਰੁੱਪ-ਬੀ ਵਿਚ ਰੱਖਿਆ ਗਿਆ ਹੈ। ਵਿਸ਼ਵ ਦੀ 13ਵਾਂ ਦਰਜਾ ਭਾਰਤੀ ਟੀਮ ਦਾ ਪਹਿਲਾ ਮੈਚ 12ਵਾਂ ਦਰਜਾ ਬੈਲਜੀਅਮ ਨਾਲ ਹੋਵੇਗਾ। ਭਾਰਤੀ ਮਹਿਲਾ ਟੀਮ ਪਿਛਲੇ ਸਾਲ ਹੋਏ ਐੱਫ.ਆਈ.ਐੱਚ. ਚੈਂਪੀਅਨਸ ਟੂਰਨਾਮੈਂਟ ਵਿਚ ਬੈਲਜੀਅਮ ਨਾਲ ਦੋ ਵਾਰ ਭਿੜ ਚੁੱਕੀ ਹੈ, ਜਿਸ ਵਿਚ ਭਾਰਤ ਨੂੰ ਦੋਵੇਂ ਹੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਕਾਫੀ ਸਮੇਂ ਤੋਂ ਐਂਟਵਰਪ ਵਿਚ ਅਭਿਆਸ ਮੈਚ ਖੇਡਦੇ ਹੋਏ ਭਾਰਤੀ ਟੀਮ ਨੇ ਚੰਗੀ ਲੈਅ ਹਾਸਲ ਕਰ ਲਈ ਹੈ। ਟੀਮ ਸ਼ਨੀਵਾਰ ਨੂੰ ਮੇਜ਼ਬਾਨ ਬੈਲਜੀਅਮ ਵਿਰੁੱਧ ਮੁਕਾਬਲੇ ਵਿਚ ਹਾਰ ਦਾ ਸਿਲਸਿਲਾ ਤੋੜ ਕੇ ਜਿੱਤ ਦੇ ਨਾਲ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ।

Facebook Comment
Project by : XtremeStudioz