Close
Menu

ਜੀਆ ਖਾਨ ਖੁਦਕੁਸ਼ੀ ਮਾਮਲਾ: ਹਾਈਕੋਰਟ ਨੇ ਰੱਖਿਆ ਫੈਸਲਾ ਸੁਰੱਖਿਅਤ

-- 06 February,2017

ਮੁੰਬਈ—ਬੰਬੇ ਹਾਈ ਕੋਰਟ ਨੇ ਮਰਹੂਮ ਫਿਲਮ ਅਦਾਕਾਰਾ ਜੀਆ ਖਾਨ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ.) ਗਠਿਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜੀਆ ਦੀ ਮਾਂ ਰਾਬੀਆ ਦੇ ਵੱਲੋਂ ਦਾਇਰ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਪਟੀਸ਼ਨ ‘ਚ ਰਾਬੀਆ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਧੀ ਨੇ ਖੁਦਕੁਸ਼ੀ ਨਹੀਂ ਕੀਤੀ ਹੈ, ਉਸ ਦੀ ਹੱਤਿਆ ਕੀਤੀ ਗਈ ਹੈ। ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਉਸ ਨੇ ਤਿੰਨ ਡਾਕਟਰਾਂ ਦੀ ਸਲਾਹ ਵੀ ਪਟੀਸ਼ਨ ਦੇ ਨਾਲ ਜੋੜੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਨਹੀਂ ਹੋਈ ਹੈ। ਇਸ ਲਈ ਇਸ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਜਾਵੇ, ਕਿਉਂਕਿ ਮੌਤ ਦੇ ਬਾਅਦ ਜੀਆ ਦੇ ਸਰੀਰ ‘ਤੇ ਮਿਲੇ ਨਿਸ਼ਾਨ ਦਰਸਾਉਂਦੇ ਹਨ ਕਿ ਉਸ ਦੀ ਹੱਤਿਆ ਕੀਤੀ ਗਈ ਹੈ, ਜਦਕਿ ਸੀ.ਬੀ.ਆਈ. ਦੀ ਵੱਲੋਂ ਪੈਰਵੀ ਕਰ ਰਹੇ ਐਡੀਸ਼ਨਲ ਸਾਲੀਸੀਟਰ ਜਨਰਲ ਅਨਿਲ ਸਿੰਘ ਨੇ ਕਿਹਾ ਕਿ ਸੀ.ਬੀ.ਆਈ. ਨੇ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਹੈ। ਹੁਣ ਇਸ ਘਟਨਾ ਦੀ ਜਾਂਚ ਕਰਨ ਦੀ ਲੋੜ ਨਹੀਂ ਮਹਿਸੂਸ ਹੁੰਦੀ ਹੈ। ਬੁੱਧਵਾਰ ਨੂੰ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਸੁਣਨ ਦੇ ਬਾਅਦ ਜਸਟਿਸ ਆਰਤੀ ਮੋਰੇ ਅਤੇ ਜਸਟਿਸ ਸ਼ਾਲਿਨੀ ਫਣਸਾਲਕਰ ਜੋਸ਼ੀ ਦੀ ਖੰਡਪੀਠ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਪੁਲਸ ਨੇ ਫਿਲਮ ਅਦਾਕਾਰਾ ਆਦਿਤਿਆ ਪੰਚੋਲੀ ਦੇ ਪੁੱਤਰ ਸੂਰਜ ਨੂੰ ਜੀਆ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਬਾਅਦ ‘ਚ ਸੂਰਜ ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ। ਇਸ ਘਟਨਾ ‘ਚ ਸਤਰ ਜਸਟਿਸ ‘ਚ ਸੂਰਜ ਦੇ ਖਿਲਾਫ ਦੋਸ਼ ਪੱਤਰ ਵੀ ਦਾਇਰ ਕੀਤਾ ਗਿਆ ਹੈ।
Facebook Comment
Project by : XtremeStudioz