Close
Menu

ਜੀ.ਟੀ.ਏ. ਵਿਚ ਤੇਜ਼ ਤੂਫ਼ਾਨ ਕਾਰਨ ਕਈ ਥਾਂ ਦਰਖ਼ਤ ਡਿੱਗੇ

-- 20 July,2015

ਟੋਰਾਂਟੋ : ਐਤਵਾਰ  ਬਾਅਦ ਦੁਪਹਿਰ ਜੀ.ਟੀ.ਏ. ਦਾ ਇਕ ਵੱਡਾ ਹਿੱਸਾ ਤੂਫ਼ਾਨ ਦੀ ਚਪੇਟ ਵਿਚ ਆ ਗਿਆ, ਜਿਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਨਾਲ ਵੱਡੇ ਅਕਾਰ ਦੇ ਗੜਿਆਂ ਦੀ ਬਰਸਾਤ ਵੀ ਹੋਈ। ਸ਼ਾਮ 4:30 ਵਜੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਟੋਰਾਂਟੋ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਲਈ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਜਿਸ ਤੋਂ ਕੁੱਝ ਹੀ ਦੇਰ ਬਾਅਦ ਇਹ ਤੂਫ਼ਾਨ ਸ਼ੁਰੂ ਹੋ ਗਿਆ।

ਮੀਡੀਆ ਵੱਲੋਂ ਇਸ ਤੂਫ਼ਾਨ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਵਿਚ ਥਾਂ-ਥਾਂ ਦਰਖ਼ਤ ਡਿੱਗੇ ਦਿੱਖ ਰਹੇ ਹਨ ਅਤੇ ਗੜਿਆਂ ਦੀ ਮਾਰ ਨਾਲ ਕਈ ਥਾਂਈਂ ਸਮਾਨ ਵੀ ਟੁੱਟਿਆ ਨਜ਼ਰ ਆ ਰਿਹਾ ਹੈ। ਤੂਫ਼ਾਨ ਦੌਰਾਨ ਹਵਾਵਾਂ ਇੰਨੀਆਂ ਤੇਜ਼ ਸਨ ਕਿ ਸਕਾਰਬਰੋ ਗੌਲਫ਼ ਕਲੱਬ ਇਲਾਕੇ ਅਤੇ ਲੌਰੈਂਸ ਐਵੇਨਿਊ ਇਲਕੇ ਵਿਚ ਇਕ 40 ਫੁੱਟ ਦਾ ਦਰਖਤ ਇਕ ਘਰ ਦੀ ਛੱਤ ‘ਤੇ ਆ ਡਿੱਗਿਆ। ਜਿਸ ਨਾਲ ਘਰ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ।

ਇਸ ਚੇਤਾਵਨੀ ਨੂੰ ਸ਼ਾਮ 5:30 ਵਜੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਇਨਵਾਇਰਨਮੈਂਟ ਕੈਨੇਡਾ ਵੱਲੋਂ ਈਸਟਰਨ ਓਂਟਾਰੀਓ ਲਈ ਇਕ ਟੌਰਨੈਡੋ ਦੀ ਚੇਤਾਵਨੀ ਵੀ ਜਾਰੀ ਕੀਤੀ ਸੀ। ਇਸ ਤੂਫ਼ਾਨ ਨਾਲ ਕਈ ਥਾਂਈਂ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ। ਜਿੱਥੇ ਰਾਹ ਬੰਦ ਹੋ ਗਏ ਹਨ, ਉਨ੍ਹਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz