Close
Menu

ਜੀ.20 ਸ਼ਿਖਰ ਸੰਮੇਲਨ ਨੂੰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਾਉਣ ਵੱਲ ਧਿਆਨ ਦੇਣਾ ਹੋਵੇਗਾ – ਪ੍ਰਧਾਨ ਮੰਤਰੀ

-- 06 September,2013

manmohan

ਨਵੀਂ ਦਿੱਲੀ, 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਵਿਸ਼ਵ ਆਰਥਿਕ ਵਾਧੇ ਨੂੰ ਰਫਤਾਰ ਦੇਣ ਵਾਸਤੇ ਜੀ.20 ਸ਼ਿਖਰ ਸੰਮੇਲਨ ਨੂੰ ਰੋਜਗਾਰ ਸਿਰਜਨ ਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਾਉਣ ਵੱਲ ਧਿਆਨ ਦੇਣਾ ਹੋਵੇਗਾ। ਅੱਜ ਤੋਂ ਸ਼ੁਰੂ ਹੋ ਰਹੇ ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਰੂਸ ਦੇ ਸੇਂਟ ਪੀਟਰਜ਼ ਬਰਗ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੀ. 20 ਵਿਸ਼ਵ ਆਰਥਿਕ ਮੁੱਦਿਆਂ ਉਤੇ ਵਿਚਾਰ ਵਟਾਂਦਰਾ ਕਰਨ ਲਈ ਮੁੱਖ ਕੌਮਾਂਤਰੀ ਮੰਚ  ਰੂਪ ਦੇ ਵਿੱਚ ਸਾਹਮਣੇ ਆਇਆ ਹੈ। ਉਨਾਂ੍ਹ ਨੇ ਕਿਹਾ ਕਿ 8ਵਾਂ ਸ਼ਿਖਰ ਸੰਮੇਲਨ ਵਿਸ਼ਵ ਅਰਥਚਾਰੇ ਨੂੰ ਪੇਸ਼ ਚੁਣੌਤੀਆ  ਅਤੇ ਕਮਜ਼ੋਰੀਆਂ ਦੇ ਮੌਜੂਦਾ ਮਾਹੌਲ ਵਿੱਚ ਹੋ ਰਿਹਾ ਹੈ । ਉਨਾਂ੍ਹ ਕਿਹਾ ਕਿ ਸ਼ਿਖਰ ਸੰਮੇਲਨ ਵਿੱਚ ਭਾਰਤ ਵਿਕਸਿਤ ਦੇਸ਼ਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਅਪਣਾਈ ਜਾ ਰਹੀ ਗ਼ੈਰ ਰਵਾਇਤੀ ਮੁਦਰਾ ਨੀਤੀਆਂ ਤੋਂ ਬਾਹਰ ਨਿਕਲਣ ਉਪਰ ਜ਼ੋਰ ਦੇਵੇਗਾ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਦੇ ਵਾਧੇ ਦੀਆਂ ਸੰਭਾਵਨਾਵਾਂ ਨੂੰ ਕਿਸੇ ਤਰਾਂ੍ਹ ਕੋਈ ਨੁਕਸ਼ਾਨ ਨਾ ਪਹੁੰਚੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਈ ਆਰਥਿਕ ਸੁਧਾਰ ਪ੍ਰੋਗਰਾਮ ਸ਼ੁਰੂ ਕੀਤੇ ਹਨ ਤਾਂ ਜੋ ਰੁਪਿਆ ਸਥਿਰ ਹੋ ਸਕੇ ਤੇ ਨਿਵੇਸ਼ ਦਾ ਮਾਹੌਲ ਬਣੇ। ਪਰ ਲੜਖੜਾ ਰਹੀ ਵਿਸ਼ਵ ਅਰਥ ਵਿਵਸਥਾ ਭਾਰਤ ਦੇ ਘਰੇਲੂ ਸੁਧਾਰ ਉਪਰ ਵੀ ਮਾੜਾ ਅਸਰ ਪਾ ਰਹੀ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੀਆਂ ਸਿਆਸੀ ਤੇ ਆਰਥਿਕ ਪ੍ਰਸ਼ਾਸਨ ਸੰਸਥਾਵਾਂ ਵਿੱਚ ਸੁਧਾਰ ਲਿਆਉਣ ਦੀ ਸਖਤ ਲੋੜ ਹੈ। ਉਨਾਂ੍ਹ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਨੇ ਨਵੇਂ ਮਾਲੀ ਅਤੇ ਨਿਵੇਸ਼ ਪਹਿਲਾਂ ਰਾਹੀਂ ਇਸ ਸ਼ਿਖਰ ਵਾਰਤਾ ਦੌਰਾਨ ਵਿਸ਼ੇਸ਼ ਧਿਆਨ ਦੀ ਲੋੜ ਉਤੇ ਜ਼ੋਰ ਦਿੱਤਾ ਜਿਸ ਦਾ ਫਾਇਦਾ ਵਿਕਾਸਸ਼ੀਲ ਦੇਸ਼ਾਂ ਨੂੰ ਹੋਵੇਗਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੀ 20 ਸ਼ਿਖਰ ਵਾਰਤਾ ਇੱਕ ਅਜਿਹਾ ਮੰਚ ਹੈ ਜੋ ਸਾਰੇ ਦੇਸ਼ਾਂ ਵਾਸਤੇ ਕੌਮਾਂਤਰੀ ਮਾਹੌਲ ਤੇ ਲਾਭ ਲਈ ਸੋਚਦਾ ਹੈ। ਉਨਾਂ੍ਹ ਕਿਹਾ ਕਿ ਦੌਰੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਵੀ ਕਰਨਗੇ।

Facebook Comment
Project by : XtremeStudioz