Close
Menu

ਜੁਲਾਈ ਮਹੀਨੇ ਦੇ ਅਖੀਰ ਤੱਕ ਖੁੱਲ ਸਕਦੀ ਹੈ ਬਿਲੀ ਬਿਸ਼ਪ ਏਅਰਪੋਰਟ ਟਨਲ

-- 05 June,2015

ਟੋਰਾਂਟੋ, ਬਿਲੀ ਬਿਸ਼ਪ ਹਵਾਈ ਅੱਡੇ ਨਾਲ ਜੋੜਨ ਵਾਲੀ ਅੰਡਰਗ੍ਰਾਊਂਡ ਟਨਲ ਦਾ ਨਿਰਮਾਣ ਕਾਰਜ ਹੁਣ ਮੁਕੰਮਲ ਹੋਣ ਵਾਲਾ ਹੈ। ਜਿਸ ਤੋਂ ਭਾਵ ਹੈ ਕਿ ਇਹ ਮਾਰਗ ਜੁਲਾਈ ਮਹੀਨੇ ਦੇ ਅਖੀਰ ਤੱਕ ਚਾਕੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਮੰਗਲਵਾਰ ਨੂੰ ਪੋਰਟਸ ਟੋਰਾਂਟੋ ਵੱਲੋਂ ਦਿੱਤੀ ਗਈ ਹੈ। ਹਾਲਾਂਕਿ ਹਾਲੇ ਤੱਕ ਕੋਈ ਤਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ, ਪਰ ਪੋਰਟਨੂੰ ਅਧਿਕਾਰੀਆਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਨੂੰ ਪ੍ਰੋਜੈਕਟ 20 ਮਈ ‘ਤੇ ‘ਸਬਸਟਾਂਸ਼ੀਅਲ ਕੰਪਲੀਸ਼ਨ’ ਦਾ ਸਰਟੀਫ਼ੀਕੇਟ ਪ੍ਰਾਪਤ ਹੋ ਚੁੱਕਿਆ ਹੈ, ਜਿਸ ਦਾ ਮਤਲਬ ਹੈ ਕਿ ਟਨਲ ‘ਤੇ ਹੋ ਰਿਹਾ ਕੰਮ ਹੁਣ ਆਪਣੇ ਅੰਤਿਮ ਪੜਾਵਾਂ ‘ਤੇ ਪੁੱਜ ਚੁੱਕਿਆ ਹੈ।

ਇਸ ਟਨਲ ਵਿਚ ਲਗਾਏ ਗਏ ਅੱਠ ਐਲੀਵੇਟਰਜ਼ ਵਿਚੋਂ ਹਾਲੇ ਸਿਰਫ਼ ਇਕ ਕੰਮ ਕਰ ਰਿਹਾ ਹੈ, ਪਰ ਬਾਕੀ ਸਾਰੇ ਵੀ ਲਗਭਗ ਤਿਆਰ ਹਨ ਅਤੇ ਕਿਸੇ ਵੀ ਸਮੇਂ ਉਹਨਾਂ ਨੂੰ ਚਾਲੂ ਕੀਤਾ ਜਾ ਸਕਦਾ ਹੈ। ਟਨਲ ਦੇ ਦੋਵੇਂ ਸਿਰਿਆਂ ‘ਤੇ ਐਸਕਲੇਟਰਜ਼ ਵੀ ਸ਼ੁਰੂ ਕਰ ਦਿੱਤੇ ਗਏ ਹਨ।

ਟਨਲ ਵਿਚ ਡਿਜੀਟਲ ਐਡਵਰਟਾਈਜ਼ਿੰਗ ਸਿਸਟਮ, ਸੇਫ਼ਟੀ ਉਪਕਰਣਾਂ ਨੂੰ ਫ਼ਿਟ ਕਰਨ, ਅੱਠ ਐਲੀਵੇਟਰਾਂ ਦੀ ਇੰਸਟਾਲੇਸ਼ਨ ਦਾ ਆਖੀਰੀ ਕੰਮ ਅਤੇ ਇਸਦੇ ਨਾਲ ਹੀ ਕੁੱਝ ਇਕ ਦੋ ਥਾਵਾਂ ‘ਤੇ ਮੁਰੰਮਤ ਦਾ ਕੰਮ ਬਾਕੀ ਹੈ। ਜਿਸ ਤੋਂ ਬਾਅਦ ਟਨਲ ਨੂੰ ਚਾਲੂ ਕੀਤਾ ਜਾ ਸਕੇਗਾ।

Facebook Comment
Project by : XtremeStudioz