Close
Menu

ਜੂਨੀਅਰ ਡੇਵਿਸ ਕੱਪ ‘ਚ ਰੂਸ ਤੋਂ ਹਾਰਿਆ ਭਾਰਤ

-- 25 September,2013

ਸੈਨ ਲੁਈ ਪੋਤੋਸੀ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਗਰਵਿਤ ਬੱਤਰਾ ਅਤੇ ਸੁਮਿਤ ਨਾਗਲ ਦੀ ਸਿੰਗਲ ਮੈਚਾਂ ‘ਚ ਹਾਰ ਦੇ ਕਾਰਨ ਭਾਰਤ ਨੂੰ ਜੂਨੀਅਰ ਡੇਵਿਸ ਕੱਪ ਟੈਨਿਸ ਫਾਈਨਲਸ ਦੇ ਸ਼ੁਰੂਆਤੀ ਮੁਕਾਬਲੇ ‘ਚ ਚੋਟੀ ਦੇ ਰੈਂਕਿੰਗ ਪ੍ਰਾਪਤ ਰੂਸ ਦੇ ਹੱਥੋਂ 0-3 ਨਾਲ ਹਾਰ ਦਾ ਸਾਹਮਣਆ ਕਰਨਾ ਪਿਆ। ਭਾਰਤੀ ਮੁਹਿੰਮ ਦੀ ਸ਼ੁਰੂਆਤ 196 ਰੈਂਕਿੰਗ ਵਾਲੇ ਬੱਤਰਾ ਨੇ ਕੀਤੀ ਅਤੇ ਉਨ੍ਹਾਂ ਨੂੰ ਪਹਿਲੇ ਸਿੰਗਲ ਮੈਚ ‘ਚ 33ਵੀਂ ਰੈਂਕਿੰਗ ਦੇ ਆਂਦ੍ਰੇ ਰੂਬਲੇਵ ਦੇ ਹੱਥੋਂ 3-6, 3-6 ਨਾਲ ਹਾਰ ਝੱਲਣੀ ਪਈ। ਗਰੁੱਪ ਏ ਮੈਚ ‘ਚ ਭਾਰਤ ਨੂੰ ਵਾਪਸੀ ਦਿਵਾਉਣ ਦਾ ਦਾਰੋਮਦਾਰ ਸੁਮਿਤ ‘ਤੇ ਸੀ ਪਰ ਉਹ ਇਕ ਤਰਫਾ ਮੁਕਾਬਲੇ ਵਿਚ ਰੋਮਨ ਸਫੀਉਲਿਨ ਤੋਂ 3-6, 1-6 ਨਾਲ ਹਾਰ ਗਏ। ਭਾਰਤ ਨੂੰ ਇਸ ਤੋਂ ਬਾਅਦ ਯੁਗਲ ਮੁਕਾਬਲੇ ‘ਚ ਵੀ ਹਾਰ ਝੱਲਣੀ ਪਈ। ਰੁਬਲੇਵ ਅਤੇ ਯੇਵਗੇਨੀ ਤੁਰਨੇਵ ਨੇ ਨਾਗਲ ਅਤੇ ਸਾਹਿਲ ਦੇਸ਼ਮੁਖ ਨੂੰ 6-3, 6-3 ਨਾਲ ਹਾਰਿਆ। ਭਾਰਤ ਅਗਲੇ ਮੈਚ ‘ਚ ਅਰਜਨਟੀਨਾ ਦਾ ਸਾਹਮਣਾ ਕਰੇਗਾ। ਹਰੇਕ ਗਰੁੱਪ ‘ਚ ਦੋ ਚੋਟੀ ਦੀਆਂ ਟੀਮਾਂ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰਨਗੀਆਂ।

Facebook Comment
Project by : XtremeStudioz