Close
Menu

ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਨੂੰ ਰਾਜ ਸਭਾ ‘ਚ ਵਧਾਈ

-- 06 August,2013

hockey

ਨਵੀਂ ਦਿੱਲੀ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਰਾਜਸਥਾਨ ‘ਚ ਮੰਗਲਵਾਰ ਨੂੰ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ‘ਚ ਕਾਂਸੀ ਦਾ ਤਮਗਾ ਜਿੱਤਣ ਲਈ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਨੂੰ ਪੂਰੇ ਸਦਨ ਵੱਲੋਂ ਵਧਾਈ ਦਿੱਤੀ ਗਈ। ਸਦਨ ਦੀ ਬੈਠਕ ਸ਼ੁਰੂ ਹੋਣ ‘ਤੇ ਸਭਾ ਪਤੀ ਮੁਹੰਮਦ ਅੰਸਾਰੀ ਨੇ ਪਿਛਲੇ ਹਫਤੇ ਜਰਮਨੀ ਦੇ ਮੋਂਸ਼ੇਂਗਲਾਬਾਖ ‘ਚ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਕਾਂਸੀ ਦਾ ਤਮਗਾ ਜਿੱਤਣ ਦਾ ਜ਼ਿਕਰ ਕੀਤਾ। ਸਾਰੇ ਮੈਂਬਰਾਂ ਨੇ ਆਪਣੇ-ਆਪਣੇ ਮੇਜ਼ ਥਪ-ਥਪਾ ਕੇ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ।

Facebook Comment
Project by : XtremeStudioz