Close
Menu

ਜੂਨ ਮਹੀਨੇ ਤੋਂ ਸ਼ੁਰੂ ਹੋਵੇਗੀ ਏਅਰ ਕੈਨੇਡਾ ਦੀ ਵੈਨਕੂਵਰ-ਦਿੱਲੀ ਨਾਨ-ਸਟਾਪ ਫਲਾਈਟ

-- 01 February,2018

ਵੈਨਕੂਵਰ— ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਮੌਸਮੀ ਨਾਨ-ਸਟਾਪ ਵੈਨਕੂਵਰ-ਦਿੱਲੀ ਦੀਆਂ ਉਡਾਣਾਂ 8 ਜੂਨ, 2018 ਤੋਂ ਸ਼ੁਰੂ ਹੋ ਜਾਣਗੀਆਂ। ਏਅਰ ਕੈਨੇਡਾ ਦੀ 787 ਡ੍ਰੀਮਲਾਈਨਰ ਫਲਾਈਟ ਦੀ ਬੁਕਿੰਗ ਏਅਰਕੈਨੇਡਾ ਡਾਟ ਕਾਮ ‘ਤੇ ਉਪਲੱਬਧ ਹੈ ਤੇ ਇਸ ਤੋਂ ਇਲਾਵਾ ਟ੍ਰੈਵਲ ਏਜੰਟਾਂ ਰਾਹੀਂ ਵੀ ਇਸ ਫਲਾਈਟ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੈਨੇਡਾ ਅਤੇ ਭਾਰਤ ਵਿਚਕਾਰ 1.5 ਬਿਲੀਅਨ ਡਾਲਰ ਦੇ ਹਵਾਈ ਜਹਾਜ਼ ਨਾਲ ਸਫਰ ਜਲਦ ਹੀ ਸ਼ੁਰੂ ਹੋ ਜਾਵੇਗਾ।
ਏਅਰ ਕੈਨੇਡਾ ਦੀਆਂ ਭਾਰਤ ਦੀਆਂ ਉਡਾਣਾਂ ਬੋਇੰਗ ਏਅਰਲਾਈਨ ਦੇ 787-9 ਡ੍ਰੀਮਲਾਈਨਰ ਰਾਹੀਂ ਹੋਣਗੀਆਂ, ਜਿਸ ‘ਚ ਅੰਤਰਰਾਸ਼ਟਰੀ ਬਿਜ਼ਨਸ ਕਲਾਸ ਲਾਈ-ਫਲੈਟ ਸੂਟ ਦੀਆਂ 30, ਪ੍ਰੀਮੀਅਮ ਇਕਨਾਮੀ ਦੀਆਂ 21 ਸੀਟਾਂ ਤੇ ਇਕਨਾਮੀ ਸ਼੍ਰੇਣੀ ਦੀਆਂ 247 ਸੀਟਾਂ ਵਾਲੇ ਤਿੰਨ ਕੈਬਿਨਸ ਹਨ। ਸਾਰੀਆਂ ਉਡਾਣਾਂ ‘ਚ ਵਿਸ਼ੇਸ਼ ਤੌਰ ‘ਤੇ ਬਹੁ-ਭਾਸ਼ਾਈ ਕਰਮਚਾਰੀ ਹਨ ਤੇ ਇਨ੍ਹਾਂ ਫਲਾਈਟਾਂ ‘ਚ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ, ਜਿਸ ‘ਚ ਬਾਲੀਵੁੱਡ ਦੀਆਂ ਪ੍ਰਸਿੱਧ ਫਿਲਮਾਂ ਅਤੇ ਬਹੁ-ਭਾਸ਼ਾਈ ਫਿਲਮਾਂ ਸ਼ਾਮਲ ਹਨ। ਇਸ ਦੇ ਇਲਾਵਾ ਇਸ ਫਲਾਈਟ ‘ਚ ਹੋਰ ਵੀ ਕਈ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਸਾਲ ਦੇ ਅਖੀਰ ‘ਚ ਏਅਰ ਕੈਨੇਡਾ ਵਧੇਰੇ ਨਵੀਂਆਂ ਅੰਤਰਰਾਸ਼ਟਰੀ ਨਾਨ-ਸਟਾਪ ਸੇਵਾਵਾਂ ਸ਼ੁਰੂ ਕਰੇਗਾ ਜਿਸ ‘ਚ ਸ਼ਾਮਲ ਹਨ:
* ਟੋਰਾਂਟੋ ਤੋਂ : ਸ਼ੈਨਨ (ਆਇਰਲੈਂਡ), ਪੋਰਤੋ (ਪੁਰਤਗਾਲ), ਜ਼ਾਗਰੇਬ (ਕਰੋਸ਼ੀਆ), ਬੂਕਰੇਸਟ (ਰੋਮਾਨੀਆ) ਤੇ ਬੂਏਸ ਏਅਰੀਸ
* ਮਾਂਟਰੀਅਲ ਤੋਂ : ਟੋਕੀਓ-ਨਾਰੀਟਾ, ਡਬਲਿਨ, ਬੂਕਰੇਸਟਤੇ ਲਿਸਬਨ
* ਵੈਨਕੂਵਰ ਤੋਂ : ਪੈਰਿਸ ਅਤੇ ਜ਼ਿਊਰਿਕ
ਏਅਰ ਕੈਨੇਡਾ 6 ਮਹਾਦੀਪਾਂ ‘ਤੇ ਘਰੇਲੂ ਤੇ ਅੰਤਰਰਾਸ਼ਟਰੀ 200 ਤੋਂ ਜ਼ਿਆਦਾ ਏਅਰਪੋਰਟਾਂ ‘ਤੇ ਸੇਵਾ ਮੁਹੱਈਆ ਕਰਵਾ ਰਹੀ ਹੈ। ਇਹ ਏਅਰਲਾਈਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਏਅਰਲਾਈਨਾਂ ‘ਚੋਂ ਇਕ ਹੈ ਤੇ 2016 ‘ਚ ਇਸ ਨੇ 45 ਮਿਲੀਅਨ ਦੇ ਲਗਭਗ ਗਾਹਕਾਂ ਨੂੰ ਸੇਵਾਵਾਂ ਦਿੱਤੀਆਂ ਸਨ। ਏਅਰ ਕੈਨੇਡਾ, ਕੈਨੇਡਾ ‘ਚ 64, ਸੰਯੁਕਤ ਰਾਸ਼ਟਰ ‘ਚ 60 ਤੇ ਯੂਰਪ, ਅਫਰੀਕਾ, ਏਸ਼ੀਆ, ਆਸਟ੍ਰੇਲੀਆ, ਕੈਰੇਬੀਅਨ, ਮੈਕਸੀਕੋ, ਮੱਧ ਅਮਰੀਕਾ ਅਤੇ ਦੱਖਣੀ ਅਮਰੀਕਾ ‘ਚ ਡਾਇਰੈਕਟ 98 ਹਵਾਈ ਅੱਡਿਆਂ ‘ਤੇ ਸੇਵਾ ਮੁਹੱਈਆ ਕਰਵਾਉਂਦੀ ਹੈ।

Facebook Comment
Project by : XtremeStudioz