Close
Menu

ਜੂਹੀ ਚਾਵਲਾ ਨੇ ਦਿਲਕਸ਼ ਅਦਾਵਾਂ ਨਾਲ ਬਣਾਇਆ ਦਰਸ਼ਕਾਂ ਨੂੰ ਦੀਵਾਨਾ

-- 12 November,2013

ਮੁੰਬਈ—ਬਾਲੀਵੁੱਡ ‘ਚ ਜੂਹੀ ਚਾਵਲਾ ਦੀ ਇਕ ਅਜਿਹੀ ਅਭਿਨੇਤਰੀ ਦੇ ਤੌਰ ‘ਤੇ ਗਿਣਤੀ ਕੀਤੀ ਜਾਂਦੀ ਹੈ ਜਿਸ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਜੂਹੀ ਚਾਵਲਾ ਦਾ ਜਨਮ 13 ਨਵੰਬਰ 1967 ‘ਚ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਹੋਇਆ। ਉਸ ਦੇ ਪਿਤਾ ਐੱਸ. ਚਾਵਲਾ ਇਕ ਡਾਕਟਰ ਸਨ। ਜੂਹੀ ਚਾਵਲਾ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣੇ ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਅੱਗੇ ਦੀ ਪੜ੍ਹਾਈ ਮੁੰਬਈ ਦੇ ਸਿੰਦੇਨਮ ਕਾਲਜ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਜੂਹੀ ਚਾਵਲਾ ਨੂੰ ਮਿਸ ਯੂਨੀਵਰਸ ਪ੍ਰਤੀਯੋਗਤਾ ‘ਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਪ੍ਰਤੀਯੋਗਤਾ ‘ਚ ਉਸ ਨੂੰ ਪ੍ਰਸਿੱਧ ਪਹਿਰਾਵੇ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਵਿਚਾਲੇ ਉਸ ਨੂੰ ਕਈ ਇਸ਼ਤਿਹਾਰੀ ਫਿਲਮਾਂ ‘ਚ ਮਾਡਲਿੰਗ ਕਰਨ ਦਾ ਵੀ ਮੌਕਾ ਮਿਲਿਆ। ਜੂਹੀ ਚਾਵਲਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 1986 ‘ਚ ਬਣੀ ਫਿਲਮ ਸਲਤਨਤ’ ਨਾਲ ਕੀਤੀ ਸੀ। ਮੁਕੂਲ ਆਨੰਦ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਧਰਮਿੰਦਰ ਅਤੇ ਸੰਨੀ ਦਿਓਲ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ‘ਸਲਤਨਤ’ ਟਿਕਟ ਖਿੜਕੀ ‘ਤੇ ਸਫਲਤਾ ਹਾਸਲ ਨਾ ਕਰ ਸਕੀ ਅਤੇ ਜੂਹੀ ਚਾਵਲਾ ਆਪਣੇ ਦਰਸ਼ਕਾਂ ਵਿਚਾਲੇ ਆਪਣੀ ਪਛਾਣ ਬਣਾਉਣ ‘ਚ ਅਸਫਲਤਾ ਰਹੀ। ਫਿਲਮ ‘ਸਲਤਨਤ’ ਦੀ ਅਸਫਤਾ ਤੋਂ ਬਾਅਦ ਜੂਹੀ ਚਾਵਲਾ ਨੂੰ ਹਿੰਦੀ ਫਿਲਮਾਂ ‘ਚ ਕੰਮ ਮਿਲਣਾ ਬੰਦ ਹੋ ਗਿਆ। ਇਸ ਵਿਚਾਲੇ ਉਸ ਨੇ ਰੌਸ਼ਨ ਤਨੇਜਾ ਦੇ ਅਭਿਨੈ ਦੇ ਟ੍ਰੇਨਿੰਗ ਸਕੂਲ ‘ਚ ਤਿੰਨ ਮਹੀਨੇ ਦੀ ਟ੍ਰੇਨਿੰਗ ਪਾਪ੍ਰਤ ਕੀਤੀ। ਇਸ ਤੋਂ ਬਾਅਦ ਉਸ ਨੇ ਦੱਖਣੀ ਫਿਲਮਾਂ ‘ਚ ਆਪਣਾ ਰੁਖ਼ ਕੀਤਾ। ਸਾਲ 1987 ‘ਚ ਰਿਲੀਜ਼ ਫਿਲਮ ‘ਪ੍ਰੇਮਾਲੋਕ’ ਜੂਹੀ ਚਾਵਲਾ ਦੇ ਕੈਰੀਅਰ ਦੀ ਪਹਿਲੀ ਹਿੱਟ ਫਿਲਮ ਸਾਬਤ ਹੋਈ। ਲਗਭਗ ਚਾਰ ਸਾਲਾ ਤੱਕ ਮਾਇਆ ਨਗਰੀ ‘ਚ ਸੰਘਰਸ਼ ਕਰਨ ਤੋਂ ਬਾਅਦ 1988 ‘ਚ ਨਾਸਿਰ ਹੁਸੈਨ ਦੇ ਬੈਨਰ ਹੇਠ ਬਣੀ ਫਿਲਮ ‘ਕਯਾਮਤ ਸੇ ਕਯਾਮਤ ਤਕ’ ਦੀ ਸਫਲਤਾ ਤੋਂ ਬਾਅਦ ਫਿਲਮ ਇੰਡਸਟਰੀ ‘ਚ ਆਪਣੀ ਪਛਾਣ ਬਣਾਉਣ ‘ਚ ਸਫਲ ਹੋ ਗਈ। ਇਸ ਫਿਲਮ ‘ਚ ਆਪਣੇ ਵਧੀਆ ਕਿਰਦਾਰ ਲਈ ਉਸ ਨੂੰ ਉਸ ਸਾਲ ਨਵੀਂ ਅਭਿਨੇਤਰੀ ਦਾ ਫਿਲਮ ‘ਫੇਅਰ’ ਪੁਰਸਕਾਰ ਵੀ ਦਿੱਤਾ ਗਿਆ। ਸਾਲ 1990 ਜੂਹੀ ਚਾਵਲਾ ਦੇ ਸਿਨੇਮਾ ਕੈਰੀਅਰ ਲਈ ਅਹਿਮ ਸਾਬਤ ਹੋਇਆ। ਇਸ ਸਾਲ ਉਸ ਦੀਆਂ ‘ਸਵਰਗ’ ਅਤੇ ‘ਪ੍ਰਤੀਬੰਧ’ ਵਰਗੀਆਂ ਫਿਲਮਾਂ ਰਿਲੀਜ਼ ਹੋਈਆਂ ਸਨ। ਸਾਲ 1992 ‘ਚ ਜੂਹੀ ਚਾਵਲਾ ਦੇ ਅਭਿਨੈ ਦੇ ਵੱਖ-ਵੱਖ ਕਿਰਦਾਰ ਦੇਖਣ ਨੂੰ ਮਿਲੇ। ਇਸ ਸਾਲ ਉਸ ਦੀ ‘ਰਾਧਾ ਕਾ ਸੰਗਮ’, ‘ਮੇਰੇ ਸਜਨਾ ਸਾਥ ਨਿਭਾਨਾ’, ‘ਬੇਵਫਾ ਸੇ ਵਫਾ’ ਅਤੇ ‘ਬੋਲ ਰਾਧਾ ਬੋਲ’ ਵਰਗੀਆਾਂ ਫਿਲਮਾਂ ਰਿਲੀਜ਼ ਹੋਈਆਂ ਜੋ ਕਿ ਸੁਪਰਹਿੱਟ ਫਿਲਮਾਂ ਸਨ। ਫਿਲਮ ਬੋਲ ਰਾਧਾ ਬੋਲ ‘ਚ ਜੂਹੀ ਚਾਵਾਲਾ ਨੇ ਪਿੰਡ ਦੀ ਲੜਕੀ ਦਾ ਕਿਰਦਾਰ ਨਿਭਾਇਆ ਜਿਸ ਲਈ ਉਸ ਨੂੰ ਪ੍ਰਸਿੱਧ ਅਭਿਨੇਤਰੀ ਦੇ ਫਿਲਮ ‘ਫੇਅਰ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।ਲ ਸਨਮਾਨਤ ਕੀਤਾ ਗਿਆ ਸੀ।

Facebook Comment
Project by : XtremeStudioz