Close
Menu

ਜੂਹੀ ਨੇ ਚਲਾਈ ਮੁਹਿੰਮ, ਈਡਨ ਗਾਰਡਨਜ਼ ‘ਚ ਜਿੰਨੇ ਲੱਗਣਗੇ ਛੱਕੇ ਓਨੇ ਹੀ ਲਗਾਵਾਂਗੇ ਪੌਦੇ

-- 12 May,2017

ਕੋਲਕਾਤਾ—ਟੀ-20 ਲੀਗ 2017 ‘ਚ ਦੂਜੇ ਸਥਾਨ ‘ਤੇ ਸਥਿਤ ਕੋਲਕਾਤਾ ਟੀਮ ਦੀ ਕੋ-ਓਨਰ ਜੂਹੀ ਚਾਵਲਾ ਨੇ ਇਕ ਮੁਹਿੰਮ ਚਲਾਈ ਹੈ। ਇਸ ਮੁਹਿੰਮ ‘ਚ ਉਨ੍ਹਾਂ ਦੀ ਟੀਮ ਵਲੋਂ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੀ ਪਹਿਲ ਕੀਤੀ ਗਈ ਹੈ। ਹੁਣ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨਜ਼ ‘ਤੇ ਜਿੰਨੇ ਛੱਕੇ ਲੱਗਣਗੇ, ਓਨੇ ਹੀ ਪੌਦੇ ਲਗਾਏ ਜਾਣਗੇ।ਜੂਹੀ ਚਾਵਲਾ ਨੇ ਕਿਹਾ ਕਿ ਹਰ ਦਿਨ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ, ਅਜਿਹੇ ‘ਚ ਇਸ ਨੂੰ ਬਚਾਉਣ ਲਈ ਇਸ ਤੋਂ ਚੰਗਾ ਤਰੀਕਾ ਨਹੀਂ ਹੋ ਸਕਦਾ ਹੈ। ਈਡਨ ‘ਤੇ ਕੋਲਕਾਤਾ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਟੀਮਾਂ ਛੱਕੇ ਲਗਾਉਣਗੀਆਂ, ਓਨੇ ਹੀ ਪੌਦੇ ਲਗਾਏ ਜਾਣਗੇ। ਜੂਹੀ ਨੇ ਦੱਸਿਆ ਕਿ ਭਾਰਤ ‘ਚ ਕ੍ਰਿਕਟ ਦੇ ਪ੍ਰਸੰਸ਼ਕ ਹੁਣ ਜ਼ਿਆਦਾ ਤੋਂ ਜ਼ਿਆਦਾ ਛੱਕਿਆਂ ਲਈ ਆਪਣੀਆਂ ਟੀਮਾਂ ਨੂੰ ਚੀਅਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਿਹਤਰ ਕੱਲ੍ਹ ਲਈ ਸਾਡੀ ਟੀਮ 50 ਤੋਂ ਜ਼ਿਆਦਾ ਪੌਦੇ ਲਗਾਵੇਗੀ। ਇਹ ਪੌਦੇ ਕੋਲਕਾਤਾ ਦੇ ਵੱਖ ਵੱਖ ਸਪਾਟਸ ‘ਤੇ ਲਗਾਏ ਜਾਣਗੇ।

Facebook Comment
Project by : XtremeStudioz