Close
Menu

ਜੇਠਮਲਾਨੀ ਓਆਰਓਪੀ ਦੇ ਸਮਰਥਨ ‘ਚ, ਕਿਹਾ ਮੋਦੀ ਨੇ ਕੀਤਾ ਸੁਪਨਿਆਂ ਨੂੰ ਚਕਨਾਚੂਰ

-- 01 September,2015

ਨਵੀਂ ਦਿੱਲੀ,  ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਰਾਮ ਜੇਠਮਲਾਨੀ ਨੇ ਇਕ ਰੈਂਕ ਇਕ ਪੈਨਸ਼ਨ ( ਓਆਰਓਪੀ ) ਲਈ ਨਵੀਂ ਦਿੱਲੀ ‘ਚ ਅੰਦੋਲਨ ਕਰ ਰਹੇ ਸਾਬਕਾ ਸੈਨਿਕਾਂ ਨਾਲ ਮੁਲਾਕਾਤ ਕੀਤੀ ਤੇ ਖ਼ਜ਼ਾਨਾ-ਮੰਤਰੀ ਅਰੁਣ ਜੇਤਲੀ ‘ਤੇ ਤਿੱਖਾ ਹਮਲਾ ਕੀਤਾ। ਜੇਠਮਲਾਨੀ ਨੇ ਕਿਹਾ ਕਿ ਉਹ ਸਾਬਕਾ ਸੈਨਿਕਾਂ ਦਾ ਸਮਰਥਨ ਕਰਨ ਇੱਥੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਖ਼ਜ਼ਾਨਾ-ਮੰਤਰੀ ਸਾਬਕਾ ਸੈਨਿਕਾਂ ਤੇ ਰਾਸ਼ਟਰ ਦੇ ਦੁਸ਼ਮਣ ਹਨ। ਜੇਠਮਲਾਨੀ ਨੇ ਕਿਹਾ ਕਿ ਲੋਕਸਭਾ ਚੋਣ ਪ੍ਰਚਾਰ ਦੇ ਦੌਰਾਨ ਮੈਂ ਦੇਸ਼ ਭਰ ‘ਚ ਘੁੰਮ ਘੁੰਮ ਕੇ ਕਿਹਾ ਸੀ ਕਿ ਮੋਦੀ ਰੱਬ ਦੀ ਇੱਕ ਦੇਣ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਹੁਣ ਸ਼ਰਮ ਆਉਂਦੀ ਹੈ ਕਿ ਮੋਦੀ ਨੇ ਮੇਰੇ ਸੁਪਨਿਆਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਤੇ ਹਰ ਦਿਨ ਦੇ ਨਾਲ ਮੇਰਾ ਇਹ ਵਿਸ਼ਵਾਸ ਪੱਕਾ ਹੁੰਦਾ ਜਾ ਰਿਹਾ ਹੈ ਕਿ ਆਪਣੇ ਵਾਅਦੇ ਪੂਰੇ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।

Facebook Comment
Project by : XtremeStudioz