Close
Menu

ਜੇਠਮਲਾਨੀ ਨੇ ਭਾਜਪਾ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ, ਮੰਗੇ 5 ਕਰੋੜ ਰੁਪਏ

-- 22 October,2013

ਨਵੀਂ ਦਿੱਲੀ ¸ ਭਾਜਪਾ ਨੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਨੂੰ ਪਾਰਟੀ ਵਿਚੋਂ ਕੱਢ ਕੇ ਇਕ ਨਵੀਂ ਆਫਤ ਹੀ ਸਹੇੜ ਲਈ ਹੈ। ਜੇਠਮਲਾਨੀ ਨੇ ਹੁਣ ਭਾਜਪਾ ‘ਤੇ ਮਾਣਹਾਨੀ ਦਾ ਕੇਸ ਕਰ ਦਿਤਾ ਹੈ। ਉਨ੍ਹਾਂ ਪਾਰਟੀ ਦੇ ਸੰਸਦੀ ਬੋਰਡ ਦੇ  10 ਮੈਂਬਰਾਂ ਨੂੰ ਪ੍ਰਤੀਵਾਦੀ ਬਣਾਉਂਦੇ ਹੋਏ ਇਕ-ਇਕ ਮੈਂਬਰ ਕੋਲੋਂ 50-50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੋ ਆਗੂਆਂ ਨੂੰ ਇਸ ਮੁਕੱਦਮੇ ਵਿਚੋਂ ਬਾਹਰ ਰੱਖਿਆ ਹੈ। ਪਹਿਲੇ ਹਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (ਜੋ ਸੰਸਦੀ ਬੋਰਡ ਦਾ ਮੈਂਬਰ ਹੋਣ ਦੇ ਬਾਵਜੂਦ ਬੀਮਾਰੀ ਕਾਰਨ ਪਿਛਲੇ ਕਾਫੀ ਸਮੇਂ ਤੋਂ ਸੰਸਦੀ ਬੋਰਡ ਦੀਆਂ ਬੈਠਕਾਂ ਵਿਚ ਸ਼ਾਮਲ ਨਹੀਂ ਹੋ ਰਹੇ) ਅਤੇ ਦੂਜੇ ਹਨ ਭਾਜਪਾ ਦੇ ਸੰਭਾਵਿਤ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਜਿਨ੍ਹਾਂ ਦੇ ਉਹ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ।

Facebook Comment
Project by : XtremeStudioz