Close
Menu

ਜੇਤਲੀ ਨੇ ਪ. ਬੰਗਾਲ ਨੂੰ ਕੇਂਦਰੀ ਸਹਾਇਤਾ ਅੰਕੜਿਆਂ ਦੇ ਨਾਲ ਚਾਲਬਾਜ਼ੀ ਕੀਤੀ – ਟੀਐਮਸੀ

-- 14 June,2015

ਕੋਲਕਾਤਾ, 14 ਜੂਨ- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਪੱਛਮ ਬੰਗਾਲ ਨੂੰ ਕੇਂਦਰੀ ਸਹਾਇਤਾ ਦੇ ਸੰਬੰਧ ‘ਚ ਅੰਕੜਿਆਂ ਦੇ ਨਾਲ ਚਾਲਬਾਜ਼ੀ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਰਾਤ ਕਿਹਾ ਕਿ ਕੇਂਦਰ ਨੇ ਧਨ ਰਾਸ਼ੀ ਰੋਕ ਦਿੱਤੀ ਹੈ ਜਾਂ ਵੱਖ ਵੱਖ ਕੇਂਦਰੀ ਯੋਜਨਾਵਾਂ ਘਟਾ ਦਿੱਤੀਆਂ ਹਨ। ਤ੍ਰਿਣਮੂਲ ਬੁਲਾਰੇ ਡੇਰੇਕ ਓਬਰਾਇਨ ਨੇ ਟਵੀਟ ਕੀਤਾ ਕਿ ਕੇਂਦਰੀ ਵਿੱਤ ਮੰਤਰੀ ਤੱਥਾਂ ਦੇ ਸੰਦਰਭ ‘ਚ ਕੰਜੂਸ ਹਨ। ਸਚਾਈ ਇਹ ਹੈ ਕਿ ਪੱਛਮ ਬੰਗਾਲ ਨੂੰ ਕੇਂਦਰੀ ਸਪੁਰਦਗੀ ‘ਚ ਪਿਛਲੇ ਇੱਕ ਸਾਲ ‘ਚ ਸਿਰਫ਼ 0. 9 ਫੀਸਦੀ ਵਾਧਾ ਹੋਇਆ ਹੈ ਜੋ ਇੱਕ ਫੀਸਦੀ ਤੋਂ ਵੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ 17 ਯੋਜਨਾਵਾਂ ਦੇ ਤਹਿਤ ਫੰਡਿੰਗ ਵੀ ਖ਼ਤਮ ਕਰ ਦਿੱਤੀ ਗਈ ਜਾਂ ਕਟੌਤੀ ਕੀਤੀ ਗਈ। ਅੱਠ ਹੋਰ ਯੋਜਨਾਵਾਂ ਲਈ ਰਕਮ ਘਟਾ ਦਿੱਤੀ ਗਈ ਹੈ। ਇਹ ਜ਼ਰੂਰ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਅੰਕੜਿਆਂ ਦੇ ਨਾਲ ਚਾਲਬਾਜ਼ੀ ਕਰ ਰਹੇ ਹਨ।

Facebook Comment
Project by : XtremeStudioz