Close
Menu

ਜੇਮਸ ਕੋਮੇ ਨੇ ਕਿਹਾ: ਟਰੰਪ ਦੇ ਮੂਹਰੇ ਰਿਪਬਲਿਕਨ ਆਗੂ ਸੱਚ ਬੋਲਣ ਦੀ ਹਿੰਮਤ ਕਰਨ

-- 20 December,2018

ਵਾਸ਼ਿੰਗਟਨ, 20 ਦਸੰਬਰ – ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਦੇ ਸਾਬਕਾ ਡਾਇਰੈਕਟਰ ਜੇਮਸ ਕੋਮੇ ਨੇ ਝੂਠ ਬੋਲਣ ਅਤੇ ਕਾਨੂੰਨ ਦੇ ਸ਼ਾਸਨ ਨੂੰ ਕਮਜ਼ੋਰ ਕਰਨ ਲਈ ਰਾਸ਼ਟਰਪਤੀ ਟਰੰਪ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਆਗੂਆਂ ਨੂੰ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣ ਦੀ ਅਪੀਲ ਕੀਤੀ।
ਜੇਮਸ ਕੋਮੇ ਨੇ ਅਮਰੀਕੀ ਸੀਨੇਟ ਵਿੱਚ ਕਿਹਾ, ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਵਾਰ-ਵਾਰ ਝੂਠ ਬੋਲਣ ਨਾਲ ਐਫ ਬੀ ਆਈ ਦੇ ਅਕਸ ਨੂੰ ਡੂੰਘਾ ਧੱਕਾ ਲੱਗਾ ਹੈ। ਐਫ ਬੀ ਆਈ ਦੇ ਸਾਬਕਾ ਮੁਖੀ ਨੇ ਕਿਹਾ, ਟਰੰਪ ਨੇ ਬਹੁਤ ਆਤਮ ਵਿਸ਼ਵਾਸ ਦੇ ਨਾਲ ਇਕ ਦੇ ਬਾਅਦ ਇਕ ਇੰਨੇ ਝੂਠੇ ਬੋਲੇ ਹਨ ਕਿ ਵੱਡੀ ਗਿਣਤੀ ਵਿੱਚ ਮਾਸੂਮ ਲੋਕ ਉਨ੍ਹਾਂ ‘ਤੇ ਯਕੀਨ ਕਰਨ ਲੱਗੇ ਹਨ। ਐਫ ਬੀ ਆਈ ਦੇ ਖਿਲਾਫ ਟਰੰਪ ਵੱਲੋਂ ਕੀਤੇ ਟਵੀਟਾਂ ਤੋਂ ਨਾਰਾਜ਼ ਕੋਮੇ ਨੇ ਕਿਹਾ ਕਿ ਇਥੇ ਮੌਜੂਦ ਅਜਿਹੇ ਲੋਕ ਜੋ ਸੱਚ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਰਾਸ਼ਟਰਪਤੀ ਦੇ ਸਾਹਮਣੇ ਖੜੇ ਹੋਣ ਅਤੇ ਸੱਚ ਬੋਲਣ ਦੀ ਹਿੰਮਤ ਕਰਨੀ ਹੋਵੇਗੀ। ਟਰੰਪ ਨੇ ਕਿਹਾ ਸੀ ਕਿ ਐਫ ਬੀ ਆਈ ਨੇ ਉਨ੍ਹਾਂ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ ਅਤੇ ਸਾਬਕਾ ਐਨ ਐਸ ਏ ਮਾਈਕਲ ਫਿਲਨ ਦੀ ਜਾਂਚ ਕਰਦੇ ਹੋਏ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਸੀ।

Facebook Comment
Project by : XtremeStudioz