Close
Menu

ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਮਾਮਲਾ ਦੂਜੇ ਰਾਜਾਂ ਕੋਲ ਉਠਾਇਆ ਜਾ ਰਿਹੈ : ਬਾਦਲ

-- 21 December,2013

badal99.ptiਲੰਬੀ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦਾ ਮਾਮਲਾ ਦੂਜੇ ਸੂਬਿਆਂ ਦੇ ਕੋਲ ਉਠਾਇਆ ਜਾ ਰਿਹਾ ਹੈ ਅਤੇ ਰਾਜ ਸਰਕਾਰ ਇਸ ਸਬੰਧ ਵਿੱਚ ਬਹੁਤ ਗੰਭੀਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦਾ ਸਜਾ ਭੁਗਤ ਚੁੱਕਾ ਕੋਈ ਵੀ ਨਜ਼ਰਬੰਦ ਜੇਲ੍ਹ ਵਿੱਚ ਨਹੀਂ ਹੈ।
ਸੰਗਤ ਦਰਸ਼ਨ ਲੋਕਤੰਤਰ ਦਾ ਉੱਚਤਮ ਪੜਾਅ ਹੈ ਜਿਸ ਦੇ ਹੇਠ ਲੋਕਾਂ ਦੀਆਂ ਉਨ੍ਹਾਂ ਦੇ ਦਰਾਂ ‘ਤੇ ਜਾ ਕੇ ਸਮੱਸਿਆ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਤੰਤਰ ਨੂੰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਆਖਦੇ ਹਾਂ।  ਜਿੱਥੋਂ ਤੱਕ ਭਾਰਤ ਵਿੱਚ ਲੋਕਾਂ ਦੀ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਦਾ ਸਬੰਧ ਹੈ, ਉਹ ਤਾਂ ਠੀਕ ਹੈ ਪਰ ਇਹ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਦਾ ਰੂਪ ਤਾਂ ਹੀ ਅਖਤਿਆਰ ਕਰੇਗੀ  ਜਦੋਂ ਅਸੀਂ ਲੋਕਾਂ ਦੇ ਕੋਲ ਪਹੁੰਚ ਕੇ ਉਨ੍ਹਾਂ ਦੀਆਂ ਸਮੱਆਿਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਉਨ੍ਹਾਂ ਦਾ ਲੋਕਾਂ ਦੀ ਸ਼ਮੂਲੀਅਤ ਦੇ ਅਨੁਸਾਰ ਹੱਲ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਜਮਹੂਰੀਅਤ ਕੇਵਲ ਇਹ ਹੀ ਨਹੀਂ ਹੈ ਕਿ ਲੋਕਾਂ ਵਲੋਂ ਵੋਟਾਂ ਪਾ ਕੇ ਸਰਕਾਰ ਚੁਣਨਾ, ਸਗੋਂ ਚੁਣੀਆਂ ਗਈਆਂ ਸਰਕਾਰਾਂ ਵਲੋਂ ਲੋਕਾਂ ਨੂੰ ਬਿਨਾ ਕਿਸੇ ਔਕੜ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਨਿਪਟਾਰਾ ਕਰਨਾ ਵੀ ਲੋਕਤੰਤਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸੰਗਤ ਦਰਸ਼ਨਾਂ ਦਾ ਵਿਰੋਧ ਕਰ ਰਹੇ ਹਨ। ਅਸਲ ਵਿੱਚ ਉਨ੍ਹਾਂ ਨੂੰ ਜਮਹੂਰੀਅਤ ਦੇ ਅਸਲੀ ਮਤਲਵ ਦਾ ਪਤਾ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੇਵਲ ਲੋਕਾਂ ਦੀ ਸੱਤਾ ਦੇ ਫੈਸਲਿਆਂ ਵਿੱਚ ਸ਼ਮੂਲੀਅਤ ਬਣਾ ਕੇ ਹੀ ਲੋਕਤੰਤਰ ਨੂੰ ਪੱਕੇ ਪੈਰੀਂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਹਕੀਕੀ ਲੋਕਤੰਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਸਹੀ ਮਾਇਨਿਆਂ ਵਿੱਚ ਜਮਹੂਰੀਅਤ ਪੈਦਾ ਕਰਨ ਦੇ ਵੱਲ ਇੱਕ ਪੁਲਾਂਘ ਹੈ ਜਿਸ ਦੇ ਨਾਲ ਜਮਹੂਰੀਅਤ ਨੂੰ ਉੱਚਤਮ ਪੜਾਅ ‘ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਕਰਕੇ ਹੀ ਉਹ ਹਮੇਸ਼ਾਂ ਹੀ ਸੰਗਤ ਦਰਸ਼ਨਾਂ ‘ਤੇ ਜੋਰ ਦਿੰਦੇ ਹਨ ਅਤੇ ਉਹ ਇਨ੍ਹਾਂ ਨੂੰ ਲਗਾਤਾਰ ਕਰਦੇ ਰਹਿਣਗੇ।
ਮੁੱਖ ਮੰਤਰੀ ਨੇ ਸੰਗਤ ਦਰਸ਼ਨਾਂ ਦੌਰਾਨ ਦਲਿਤ ਪਰਿਵਾਰਾਂ ਦੇ ਕੱਚੇ ਮਕਾਨਾਂ, ਪਿੰਡਾਂ ਦੀਆਂ ਗਲੀਆਂ=ਨਾਲੀਆਂ ਅਤੇ ਪਾਣੀ ਦੇ ਨਿਕਾਸੀ ਦੇ ਕਾਰਜਾਂ ਨੂੰ ਗੰਭੀਰਤਾ ਨਾਲ ਲਿਆ ਅਤੇ ਅਧਿਕਾਰੀਆਂ ਨੂੰ ਇਹ ਕਾਰਜ ਸਮਾਬੱਧ ਸੀਮਾਂ ਵਿੱਚ ਨਿਬੇੜਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸੇਮ ਮਾਰੇ ਇਲਾਕਿਆਂ ਵਿੱਚ ਢਹਿ ਚੁੱਕੇ ਕੱਚੇ ਮਕਾਨਾ ਨੂੰ ਪੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਇਲਾਕੇ ਵਿੱਚ ਸੇਮ ਕਾਰਨ ਬਹੁਤ ਨੁਕਸਾਨ ਹੋਇਆ ਹੈ ਅਤੇ ਹਰਕੇ ਮਕਾਨ ‘ਤੇ 80 ਹਜ਼ਾਰ ਰੁਪਏ ਖਰਚੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੇ ਲੋਕਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਨਾਈਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਬਣਦੇ ਸਾਰ ਹੀ ਅਸੀਂ ਆਟਾ=ਦਾਲ ਸਕੀਮ ਨੂੰ ਲਾਗੂ ਕੀਤਾ  ਅਤੇ ਚਾਰ ਰੁਪਏ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਵਾਲਾ ਪਹਿਲਾ ਸੂਬਾ ਬਣਿਆ ਅਤੇ ਹੁਣ ਆਟਾ ਚਾਰ ਰੁਪਏ ਦੀ ਥਾਂ ਇੱਕ ਰੁਪਏ ਪ੍ਰਤੀ ਕਿਲੋ ਦੇਣ ਦਾ ਫੈਸਲਾ ਕੀਤਾ ਹੈ । ਇਸ ਸਕੀਮ ਹੇਠ ਲਾਭ ਪਾਤਰੀਆਂ ਦੀ ਗਿਣਤੀ 16 ਲੱਖ ਤੋਂ ਵਧਾ ਕੇ 32 ਲੱਖ ਕੀਤੀ ਗਈ  ਹੈ।
ਸ. ਬਾਦਲ ਨੇ ਕਿਸਾਨਾਂ ਨੂੰ ਕਰਜਾ ਲੈ ਕੇ ਆਪਣੇ ਖੁਦ ਦੇ ਖੇਤੀਬਾੜੀ ਦੇ ਸੰਦ ਬਨਾਉਣ ਦੀ ਥਾਂ ਸਹਿਕਾਰੀ ਸੁਸਾਇਟੀਆਂ ਰਾਹੀਂ ਇਹ ਸੰਦ ਕਿਰਾਏ ‘ਤੇ ਲੈਣ ਦਾ ਸੁਝਾਅ ਦਿੱਤਾ ਤਾਂ ਜੋ ਉਨ੍ਹਾਂ ‘ਤੇ ਖੇਤੀ ਲਾਗਤਾਂ ਦਾ ਜ਼ਿਆਦਾ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਜਿਹੜੀ  ਸੁਸਾਇਟੀ ਟਰੈਕਟਰ ਵਗੈਰਾ ਸਣੇ ਇਹ ਸੰਦ ਖਰੀਦੇਗੀ ਉਸ ਨੂੰ 30 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਮੌਕੇ ਸ. ਬਾਦਲ ਨੇ ਵੱਖ ਵੱਖ ਪਿੰਡਾਂ ਦੇ ਪੀ ਪੀ ਪੀ ਅਤੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਰਕਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਸਨਮਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਆਪਣੇ ਦੋ ਦਿਨਾਂ ਦੇ ਸੰਗਤ ਦਰਸ਼ਨਾਂ ਦੇ ਦੌਰਾਨ ਅੱਜ ਦੂਜੇ ਦਿਨ ਭੀਟੇਵਾਲ, ਕੰਦੂਖੇੜਾ, ਭੁੱਲਰਵਾਲ, ਹਾਕੂਵਾਲਾ, ਫੱਤਾਕੇਰਾ, ਵੜਿੰਗ ਖੇੜਾ, ਕਿੱਲਿਆਂ ਵਾਲੀ ਅਤੇ ਮੰਡੀ ਕਿੱਲਿਆਂ ਵਾਲੀ ਵਿਖੇ ਸੰਗਤ ਦਰਸ਼ਨ ਕੀਤਾ ਅਤੇ ਲੋਕਾਂ ਨੂੰ ਸੰਬੋਧਨ ਕੀਤਾ।
ਸੰਗਤ ਦਰਸ਼ਨਾਂ ਦੌਰਾਨ ਹੋਰਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ ਐਸ ਪੀ ਸ੍ਰੀ ਸੁਰਜੀਤ ਸਿੰਘ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ੍ਰੀ ਤਜਿੰਦਰ ਸਿੰਘ ਮਿੱਡੂ ਖੇੜਾ ਚੇਅਰਮੈਨ, ਡਾ. ਮੰਗਲ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ ਵਿਭਾਗ ਵੀ ਹਾਜ਼ਰ ਸਨ।

Facebook Comment
Project by : XtremeStudioz