Close
Menu

ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਸਖ਼ਤ ਕਾਰਵਾਈ

-- 04 March,2019

ਅਣ-ਅਧਿਕਾਰਿਤ ਢੰਗ ਨਾਲ ਆਈ.ਜੀ. ਉਮਰਾਨੰਗਲ ਨੂੰ ਜੇਲ• ‘ਚ ਮੁਲਾਕਾਤਾਂ ਕਰਨ ਦੀ ਆਗਿਆ ਦੇਣ ਕਰਕੇ ਕੇਂਦਰੀ ਜੇਲ• ਪਟਿਆਲਾ ਦਾ ਸੁਪਰਡੰਟ ਕੀਤਾ ਮੁਅੱਤਲ
ਕਿਹਾ, ਡਿਊਟੀ ਦੌਰਾਨ ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਚੰਡੀਗੜ•, 4 ਮਾਰਚ:
ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਸੂਬੇ ਦੇ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਜੇਲ•, ਪਟਿਆਲਾ ਦੇ ਸੁਪਰਡੰਟ ਜਸਪਾਲ ਸਿੰਘ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ।
ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਮੰਤਰੀ ਨੇ ਕਿਹਾ ਡਿਊਟੀ ਦੌਰਾਨ ਲਾਪ੍ਰਵਾਹੀ ਤੇ ਕੁਤਾਹੀ ਵਰਤਣ ਦੇ ਮੱਦੇਨਜ਼ਰ ਕੇਂਦਰੀ ਜੇਲ•, ਪਟਿਆਲਾ ਦੇ ਸੁਪਰਡੰਟ ਵਿਰੁੱਧ ਜਾਂਚ ਕੀਤੀ ਗਈ , ਜੋ ਕਿ ਕੇਂਦਰੀ ਜੇਲ•, ਪਟਿਆਲਾ ਵਿੱਚ ਬੰਦ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ਼ੈਰ-ਵਾਜਬ ਢੰਗ ਨਾਲ ਜੇਲ• ‘ਚ ਮੁਲਾਕਾਤਾਂ ਕਰਨ ਦੀ ਆਗਿਆ ਦੇਣ ਦੇ ਦੋਸ਼ਾਂ ਵਿੱਚ ਸ਼ਾਮਲ ਸੀ।
ਮੰਤਰੀ ਨੇ ਦੱਸਿਆ ਕਿ ਮੌਜੂਦਾ ਮਾਮਲੇ ਵਿੱਚ ਆਈ.ਜੀ, ਜੇਲ•ਾਂ, ਸ੍ਰੀ ਰੂਪ ਕੁਮਾਰ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਜ਼ਿਆਦਾ ਤਰ ਮੁਲਾਕਾਤਾਂ ਸਬੰਧੀ ਕੋਈ ਵੀ ਇੰਦਰਾਜ (ਐਂਟਰੀ) ਰਜਿਸਟਰ ਵਿੱਚ ਦਰਜ ਨਹੀਂ ਕੀਤਾ ਗਿਆ ਜੋ ਕਿ ਸਿੱਧੇ ਰੂਪ ਵਿੱਚ ਜੇਲ• ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਜੇਲ• ਸੁਪਰਡੰਟ ਜਸਪਾਲ ਸਿੰਘ ਆਪਣੀ ਮੁਅੱਤਲੀ ਦੌਰਾਨ ਵਧੀਕ ਡਾਇਰੈਕਟਰ ਜਨਰਲ ਪੁਲਿਸ, ਜੇਲ•ਾਂ, ਪੰਜਾਬ, ਚੰਡੀਗੜ• ਨੂੰ ਰਿਪੋਰਟ ਕਰਨਗੇ। ਕੇਂਦਰੀ ਜੇਲ•, ਪਟਿਆਲਾ ਦੇ ਡਿਪਟੀ ਸੁਪਰਡੰਟ(ਰੱਖ-ਰਖਾਵ) ਸ੍ਰੀ ਗੁਰਚਰਨ ਸਿੰਘ ਆਪਣੀਆਂ ਮੌਜੂਦਾ ਸੇਵਾਵਾਂ ਦੇ ਨਾਲ-ਨਾਲ ਕੇਂਦਰੀ ਜੇਲ•, ਪਟਿਆਲਾ ਦੇ ਸੁਪਰਡੰਟ ਦਾ ਕੰਮ-ਕਾਜ ਵੀ ਦੇਖਣਗੇ।

Facebook Comment
Project by : XtremeStudioz