Close
Menu

ਜੇਲ ਤਾਂ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੈ : ਲਾਲੂ

-- 17 December,2013

ਰਾਂਚੀ ,17 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਅੱਜ ਇਥੇ ਬਿਰਸਾ ਮੁੰਡਾ ਕੇਂਦਰੀ ਜੇਲ ਤੋਂ ਰਿਹਾਅ ਹੋ ਗਏ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ  ਉਨ੍ਹਾਂ ਨੂੰ 25-25 ਹਜ਼ਾਰ  ਦੇ  ਦੋ ਮੁਚਲਕਿਆਂ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਯਾਦਵ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈਣ ਨੂੰ ਵੀ ਕਿਹਾ।
ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਲਾਲੂ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਵਰ੍ਹੇ ਅਤੇ ਕਿਹਾ ਕਿ ਫਿਰਕੂ ਤਾਕਤਾਂ ਨੂੰ ਦਿੱਲੀ ਤਕ ਪਹੁੰਚਣ ਨਹੀਂ ਦਿਆਂਗੇ। ਲਾਲੂ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੀ ਜੇਲ ਹੈ।
ਜਬ ਤਕ ਰਹੇਗਾ ਆਲੂ ਤਬ ਤਕ ਰਹੇਗਾ ਲਾਲੂ
ਲਾਲੂ ਨੇ ਆਪਣੇ ਵਿਰੋਧੀਆਂ ਨੂੰ ਚੇਤਾਵਨੀ ਦਿਤੀ ਕਿ ਉਹ ਇਹ ਸੋਚਣ ਦੀ ਗਲਤੀ ਨਾ ਕਰਨ ਕਿ ਉਨ੍ਹਾਂ ਦਾ ਸਿਆਸਤ ਵਿਚੋਂ ਸਫਾਇਆ ਹੋ ਜਾਵੇਗਾ। ਲਾਲੂ ਨੇ ਰਾਂਚੀ ਤੋਂ ਲਗਭਗ 40 ਕਿਲੋਮੀਟਰ ਦੂਰ ਦੇਵਰੀ ਮੰਦਰ ਨੇੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਦ ਮੈਂ ਜੇਲ ਗਿਆ ਤਾਂ ਕੁਝ ਲੋਕਾਂ ਨੇ ਸੋਚਿਆ ਕਿ ਮੈਂ ਖਤਮ ਹੋ ਗਿਆ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਦ ਤਕ ਰਹੇਗਾ ਆਲੂ ਤਦ ਤਕ ਰਹੇਗਾ ਲਾਲੂ।
ਜੇਲ ‘ਚ ਮਾਲੀ ਬਣੇ ਲਾਲੂ ਨੇ ਨਹੀਂ ਲਈ ਤਨਖਾਹ
ਖੁਦ ਨੂੰ ਤੰਦਰੁਸਤ ਰੱਖਣ ਲਈ ਲਾਲੂ ਪ੍ਰਸਾਦ ਯਾਦਵ ਨੇ ਜੇਲ ਵਿਚ ਇਕ ਮਾਲੀ ਦੇ ਰੂਪ ਵਿਚ ਕੰਮ ਕੀਤਾ ਪਰ ਆਪਣੇ ਕੰਮ ਦੀ ਤਨਖਾਹ ਲੈਣ ਤੋਂ ਇਨਕਾਰ ਕਰ ਦਿਤਾ। ਸ਼ੁਰੂ ਤੋਂ ਹੀ ਲਾਲੂ ਨੇ ਕਿਹਾ ਕਿ ਉਹ ਧਨ ਰਾਸ਼ੀ ਜੇਲ ਵਿਚੋਂ ਨਹੀਂ ਲਵੇਗਾ। ਜੇਲ ਸੁਪਰਡੈਂਟ ਦਲੀਪ ਪ੍ਰਧਾਨ ਨੇ ਕਿਹਾ ਕਿ ਲਾਲੂ ਨੂੰ 14 ਰੁਪਏ ਰੋਜ਼ਾਨਾ ਤਨਖਾਹ ਦਿਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਲਾਲੂ ਨੇ ਜੇਲ ਦੇ ਬਾਗ ਵਿਚ ਫੁੱਲਾਂ ਦੇ ਪੌਦੇ ਲਗਾਏ।

Facebook Comment
Project by : XtremeStudioz