Close
Menu

ਜੇ ਈਰਾਨ ਆਪਣੀਆਂ ਗਤੀਵਿਧਿਆਂ ਰੋਕਦਾ ਹੈ ਤਾਂ ਉਸ ਨੂੰ ‘ਰਾਹਤ’ ਦਿੱਤੀ ਜਾਵੇਗੀ : ਓਬਾਮਾ

-- 08 November,2013

ਵਾਸ਼ਿੰਗਟਨ,8 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਜੇਕਰ ਈਰਾਨ ਆਪਣੇ ਪ੍ਰਮਾਣੂੰ ਪ੍ਰੋਗਰਾਮ ‘ਤੇ ਰੋਕ ਲਗਾਉਂਦਾ ਹੈ ਤਾਂ ਅਮਰੀਕਾ ਉਸ ‘ਤੇ ਲੱਗੀਆਂ ਪਾਬੰਦੀਆਂ ‘ਚ ਢਿੱਲ ਦੇਵੇਗਾ ਅਤੇ ਆਰਥਕ ਸੰਕਟ ‘ਚੋਂ ਨਿਕਲਣ ‘ਚ ਉਸ ਦੀ ਮਦਦ ਕਰੇਗਾ।
ਓਬਾਮਾ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਈਰਾਨ ਇਸ ਸਮਝੌਤੇ ਤੋਂ ਪਿੱਛੇ ਹਟਦਾ ਹੈ ਤਾਂ ਅਮਰੀਕਾ ਵੀ ਆਪਣੇ ਹੱਥ ਪਿੱਛੇ ਖਿੱਚ ਲਵੇਗਾ। ਈਰਾਨ ‘ਤੇ ਲਾਗੂ ਪਾਬੰਦੀਆਂ ਦੇ ਕਾਰਨ ਉਈਰਾਨ ਸ ਦੀ ਤੇਲ ਬਰਾਮਦ ਵਿਚ ਕਾਫੀ ਕਮੀ ਆਈ ਹੈ।
ਓਬਾਮਾ ਸਪੱਸ਼ਟ ਕਰਦੇ ਹੋਏ ਕਿਹਾ ਕਿ ਈਰਾਨ ਅਤੇ ਅਮਰੀਕਾ ਸਮੇਤ ਵਿਸ਼ਵ ਦੀਆਂ ਪੰਜ ਸ਼ਕਤੀਆਂ ਦਰਮਿਆਨ ਜੇਨੇਵਾ ‘ਚ ਜਾਰੀ ਵਾਰਤਾ ਦਾ ਉਦੇਸ਼ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਈਰਾਨ ‘ਤੇ ਲਗਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦੇਣਾ ਨਹੀਂ ਹੈ, ਸਗੋਂ ਇਸ ਵਾਰਤਾ ਦਾ ਆਧਾਰ ਇਹ ਦੇਖਣਾ ਹੈ ਕਿ ਈਰਾਨ ਆਪਣੀ ਕੌਮਾਂਤਰੀ ਜ਼ਿੰਮੇਵਾਰੀਆਂ ਨੂੰ ਨਿਭਾਅ ਰਿਹਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਈਰਾਨ ਪ੍ਰਮਾਣੂੰ ਹਥਿਆਰਾਂ ਦਾ ਨਿਰਮਾਣ ਤਾਂ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਨੂੰ ਅਮਰੀਕਾ ਅਤੇ ਪੂਰੀ ਦੁਨੀਆ ਨੂੰ ਇਹ ਭਰੋਸਾ ਦਿਵਾਉਣਾ ਪਵੇਗਾ ਕਿ ਉਹ ਪ੍ਰਮਾਣੂੰ ਹਥਿਆਰ ਵਿਕਸਿਤ ਨਹੀਂ ਕਰ ਰਿਹਾ ਹੈ ਅਤੇ ਉਸ ਦਾ ਪ੍ਰਮਾਣੂੰ ਸ਼ਕਤੀ ਪ੍ਰੋਗਰਾਮ ਸ਼ਾਂਤੀਪੂਰਨ ਉਦੇਸ਼ ਲਈ ਹੈ।
ਦੂਜੇ ਪਾਸੇ ਇਸਰਾਈਲ ਅਮਰੀਕਾ ‘ਤੇ ਦਬਾਅ ਬਣਾ ਰਿਹਾ ਹੈ ਕਿ ਈਰਾਨ ‘ਤੇ ਲਾਗੂ ਪਾਬੰਦੀਆਂ ਵਿਚ ਨਰਮੀ ਨਾ ਵਰਤੀ ਜਾਵੇ। ਅਮਰੀਕਾ ਨੇ ਕਿਹਾ ਕਿ ਸਾਡਾ ਕੰਮ ਈਰਾਨੀਆਂ ‘ਤੇ ਭਰੋਸਾ ਕਰਨਾ ਨਹੀਂ ਸਗੋਂ ਉਨ੍ਹਾਂ ਦੀਆਂ ਪ੍ਰਕਿਰਿਆਵਾਂ ਨੂੰ ਸਹੀ ਢੰਗ ਨਾਲ ਸੰਚਾਲਤ ਕਰਨਾ ਹੈ, ਜਿਸ ਨਾਲ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਉਹ ਕੀ ਕਰ ਰਹੇ ਹਨ ਜਾਂ ਕੀ ਨਹੀਂ?

Facebook Comment
Project by : XtremeStudioz