Close
Menu

ਜੇ ਕਾਂਗਰਸੀਆਂ ਨੂੰ ਸਾਹਿਜ਼ਾਦੇ ਤੇ ਇਤਰਾਜ਼ ਹੈ ਤਾਂ ਰਾਹੁਲ ਨੂੰ ‘’ਪੱਪੂ’ ਕਹਿ ਲਿਆ ਕਰਨ : ਪ੍ਰੋ. ਚੰਦੂਮਾਜਰਾ

-- 28 October,2013

ldh5ਚੰਡੀਗੜ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਅੱਲੜ•, ਅਨਾੜੀ, ਬੱਚਕਾਨੇ ਤੇ ਬੇਤੁਕੇ ਬਿਆਨਾਂ ਨੇ ਮੁਲਕ ਭਰ ਵਿਚ ਕਾਂਗਰਸ ਦੀ ਹਾਲਤ ਹਾਸੋਹੀਣੀ ਬਣਾ ਕੇ ਰੱਖ ਦਿੱਤੀ ਹੈ।ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਕੋਲ ਦੇਸ਼ ਲਈ ਨਾ ਹੀ ਨੇਤਾ ਤੇ ਨਾ ਹੀ ਕੋਈ ਨੀਤੀ ਹੈ।

ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਅੰਦਰ ਜਿਸ ਆਗੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਚੋਣ ਲੜਣ ਜਾ ਰਹੀ ਹੈ ਉਸਦੇ ਭਾਸ਼ਣਾਂ ਤੇ ਸ਼ੈਲੀ ਨੇ ਕਾਂਗਰਸ ਨੂੰ ਬਹੁਤ ਹੀ ਬੌਣੀਂ ਪੁਜੀਸ਼ਨ ਵਿਚ ਲਿਆ ਕੇ ਖੜ•ਾ ਕਰ ਦਿੱਤਾ ਹੈ। ਰਾਹੁਲ ਦੇ ਭਾਸ਼ਣਾਂ ਤੋਂ ਇਕ ਬਹੁਤ ਹੀ ਅਨਾੜੀ ਤੇ ਬੱਚਕਾਨੇ ਵਿਅਕਤੀ ਵਾਲੀ ਤਸਵੀਰ ਉਘੜਦੀ ਹੈ।ਉਹਨਾਂ ਕਿਹਾ ਕਿ ਰਾਹੁਲ ਜਦੋਂ ਉਹ ਇਕੋ ਸਾਹ ਅੰਦਰ ਪੰਜ ਵਾਰ ‘ਮੰਮੀ-ਮੰਮੀ ਕਹਿੰਦਾ ਹੈ ਤਾਂ ਉਹ ਦੁੱਧ ਚੁੰਘਦਾ ਬੱਚਾ ਹੀ ਲਗਦਾ ਹੈ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ “ਮੰਮੀ ਤੋਂ ਸਖ਼ਤ ਝਾੜ ਪਈ“, “ਮੰਮੀ ਨੇ ਸਮਝਾਇਆ“ ਅਤੇ “ਮੰਮੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ“ ਵਰਗੇ ਬੇਤੁਕੇ ਤੇ ਭਾਵਕ ਜਿਹੇ ਸ਼ਬਦ ਸੁਣ ਕੇ ਇਉਂ ਲਗਦਾ ਹੈ ਜਿਵੇਂ ਕੋਈ ਪ੍ਰਾਇਮਰੀ ਸਕੂਲ ਵਿਚ ਪੜਦਾ ਬੱਚਾ ਗੱਲਾਂ ਕਰ ਰਿਹਾ ਹੋਵੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਪੁਰਾਣੇ ਮੁਰਦੇ ਉਖੇੜ ਕੇ ਹਮਦਰਦੀ ਲੈਣ ਲਈ ਬਚਪਨ ਦੇ ਭੈਅ ਦੀਆਂ ਯਾਦਾਂ ਸੁਣਾ ਕੇ ਫਿਰਕਿਆਂ ਵਿਚ ਟਕਰਾਅ, ਨਫਰਤ ਤੇ ਬਦਲਾਲਊ ਨੀਤੀ ਦਾ ਸਪਸ਼ਟ ਪ੍ਰਗਟਾਵਾ ਕਰਨ ਨਾਲ ਕਾਂਗਰਸ ਦਾ ਪਰਦੇ ਪਿੱਛੇ ਛੁਪਿਆ ਅਸਲ ਚਿਹਰਾ ਨੰਗਾ ਹੋ ਗਿਆ ਹੈ।ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਅਨਾੜੀ, ਬੱਚਕਾਨੇ ਤੇ ਬੇਤੁਕੇ ਭਾਸ਼ਣਾਂ ਨਾਲ ਬੇਪਨਾਹ ਭ੍ਰਿਸ਼ਟਾਚਾਰ, ਲੱਕ ਤੋੜਵੀਂ ਮਹਿੰਗਾਈ ਤੇ ਲਾਮਿਸਾਲ ਸਕੈਂਡਲਾਂ ਵਿਚ ਘਿਰੀ ਕਾਂਗਰਸ ਦੀ ਬੇੜੀ ਨੂੰ ਪਾਰ ਨਹੀਂ ਲਾ ਸਕਦੇ। ਦੇਸ਼ ਦੇ ਲੋਕ ਕਾਂਗਰਸ ਵਲੋਂ ਫੈਲਾਈ ਮਹਿੰਗਾਈ ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਬੁਰੀ ਤਰ•ਾਂ ਨਾਲ ਪਿਸ ਰਹੇ ਹਨ ਅਤੇ ਲੋਕਾਂ ਨੇ ਕਾਂਗਰਸ ਨੂੰ ਦੇਸ਼ ਵਿਚੋਂ ਹੁਣ ਚੱਲਦਾ ਕਰਨ ਦਾ ਪੱਕਾ ਮਨ ਬਣਾ ਲਿਆ ਹੈ ਕਿਉਂਕਿ ਕਾਂਗਰਸ ਦੇ ਰਾਜ ਵਿਚ ਦੇਸ਼ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਮਿਲਣੀ ਮੁਸ਼ਕਿਲ ਹੋ ਗਈ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ  ਕਿ ਅੱਜ ਕੇਵਲ ਬਚਪਨ ਦੀਆਂ ਜਜ਼ਬਾਤੀ ਗੱਲਾਂ ਸੁਣਾ ਕੇ ਨਾ ਹੀ ਦੇਸ਼ ਦੇ ਕਰੋੜਾਂ ਲੋਕਾਂ ਨੂੰ ਅੱਤ ਦੀ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਅਣਪੜ•ਤਾ ਨੂੰ ਭੁਲਾਇਆ ਜਾ ਸਕਦਾ ਹੈ, ਨਾ ਹੀ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਅਰਬਾਂ ਰੁਪਏ ਦੀ ਲੁੱਟ ਵਾਲੇ ਵੱਡੇ-ਵੱਡੇ ਘੁਟਾਲੇ ਲੁਕ ਸਕਦੇ ਹਨ ਅਤੇ ਨਾ ਹੀ ਕਾਂਗਰਸ ਵਲੋਂ ਅਮੀਰ ਗਰੀਬ ਵਿਚ ਪੈਦਾ ਕੀਤੇ ਵੱਡੇ ਪਾੜੇ ਉਤੇ ਪਰਦਾ ਪੈ ਸਕਦਾ ਹੈ। ਅੱਜ ਦੇਸ਼ ਦੇ ਕਰੋੜਾਂ ਲੋਕ ਦੇਸ਼ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਤੇ ਭ੍ਰਿਸ਼ਟਾਚਾਰ ਵਿਚ ਲਿਬਰੇਜ਼ ਹੋਏ ਰਾਜਸੀ ਤੇ ਪ੍ਰਬੰਧਕੀ ਢਾਂਚੇ ਨੂੰ ਸੁਧਾਰਨ ਤੇ ਉਨ•ਾਂ ਲਈ ਰੋਟੀ ਰੋਜ਼ੀ ਤੇ ਰਹਿਣ ਵਸੇਰੇ ਦੇ ਬੰਦੋਬਸਤ ਦੀ ਵਿਉਂਤ ਭਾਲਦੇ ਹਨ।ਇਕੱਲੇ ਸੁਪਨੇ ਦਿਖਾ ਕੇ ਵੋਟਾਂ ਵਟੋਰਨ ਦਾ ਨਹਿਰੂ-ਇੰਦਰਾ ਯੁੱਗ ਹੁਣ ਖਤਥਮ ਹੋ ਗਿਆ ਹੈ। ਹੁਣ ਲੋਕਾਂ ਲਈ ਕੁਝ ਕਰਕੇ ਦਿਖਾਉਣ ਦਾ ਯੁੱਗ ਹੈ, ਜੋ ਸ੍ਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਤੇ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਕਰਕੇ ਦਿਖਾ ਰਹੇ ਹਨ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਰਾਹੁਲ ਦਾ ਮੁਸਲਮ ਭਾਈਚਾਰੇ ਦੇ ਲੋਕਾਂ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਹੋਣ ਦਾ ਦੋਸ਼ ਜਿੱਥੇ ਰਾਹੁਲ ਦੇ ਬੱਚਕਾਨੇ ਅਤੇ ਗੈਰ-ਜ਼ਿੰਮੇਵਾਰ ਹੋਣ ਦਾ ਸਪਸ਼ਟ ਸਬੂਤ ਹੈ ਉਥੇ ਭਾਰਤ ਸਰਕਾਰ ਦੀ ਨਲਾਇਕੀ ਤੇ ਮੁਸਲਮ ਭਾਈਚਾਰੇ ਦੀ ਹੇਠੀ ਦਾ ਵੀ ਸਬੂਤ ਹੈ। ਉਨ•ਾਂ ਕਿਹਾ ਕਿ ਰਾਹੁਲ ਦੀਆਂ ਹੁਣੇਂ ਹੁਣ ਕੀਤੀ ਬਿਆਨਬਾਜ਼ੀ ਨੇ ਸਿੱਖ ਭਾਈਚਾਰੇ ਅਤੇ ਮੁਸਲਮ ਭਾਈਚਾਰੇ ਦੇ ਜ਼ਖਮਾਂ ਉਤੇ ਲੂਣ ਛਿੜਕਿਆ ਹੈ ਤੇ ਕਾਂਗਰਸ ਪਾਰਟੀ ਦੀ ਘੱਟ ਗਿਣਤੀਆਂ ਪ੍ਰਤੀ ਨਫਰਤ ਅਤੇ ਬਦਲਾਖੋਰੂ ਨੀਤੀ ਵੀ ਨੰਗੀ ਹੋਈ ਹੈ।ਕਾਂਗਰਸੀਆਂ ਵਲੋਂ ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਕਹਿਣ ਉਤੇ ਕੀਤੇ ਗਏ ਇਤਰਾਜ਼ ਉਤੇ ਟਿੱਪਣੀ ਤੇ ਚੁਸਕੀ ਲੈਂਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਕਾਂਗਰਸੀਆਂ ਨੂੰ ਰਾਹੁਲ ਲਈ ਸਾਹਿਜ਼ਾਦਾ ਨਾਮ ਲੈਣਾ ਚੰਗਾ ਨਹੀਂ ਲੱਗਦਾ ਤਾਂ ਉਹ ਸਾਹਿਜ਼ਾਦੇ ਦੀ ਥਾਂ ‘ਪੱਪੂ’ ਕਹਿ ਲਿਆ ਕਰਨ ਤਾਂ ਹੋਰ ਵੀ ਵਧੀਆ ਹੋਵੇਗਾ। ਉਨ•ਾਂ ਕਿਹਾ ਕਿ ਕਾਂਗਰਸੀਆਂ ਨੂੰ ਰਾਹੁਲ ਲਈ ਸਨਮਾਨਯੋਗ ਨਾਮ ਪਸੰਦ ਨਹੀਂ ਹੈ ਇਸ ਲਈ ਸ਼ਾਇਦ ਉਨ•ਾਂ ਨੂੰ ‘ਪੱਪੂ’ ਨਾਮ ਠੀਕ ਰਹੇਗਾ।
Facebook Comment
Project by : XtremeStudioz