Close
Menu

ਜੈਕੀ ਚਾਨ ਦੇ ਮੁੰਡੇ ਨੂੰ ਹੋਈ 6 ਮਹੀਨਿਆਂ ਦੀ ਜੇਲ੍ਹ

-- 10 January,2015

* ਨਸ਼ਾ ਲੈਣ ਦੇ ਜੁਰਮ ’ਚ ਘੱਟ ਸਜ਼ਾ ਤੋਂ ਸਾਰੇ ਹੈਰਾਨ

ਚੀਨ, ਹਾਲੀਵੁੱਡ ਕੁੰਗ ਫੂ ਸੂਪਰ ਸਟਾਰ ਜੈਕੀ ਚਾਨ ਦੇ ਪੁੱਤਰ ਜੇਅਸੀ ਚਾਨ (32) ਨੂੰ ਨਸ਼ਿਆਂ ਦੇ ਮਾਮਲੇ ’ਚ ਚੀਨੀ ਅਦਾਲਤ ਨੇ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਸ ਨੂੰ ਵੱਡੀ ਸਜ਼ਾ ਸੁਣਾਈ ਜਾਵੇਗੀ ਪਰ ਉਹ ਥੋੜ੍ਹੀ ਸਜ਼ਾ ਨਾਲ ਹੀ ਬਚ ਗਿਆ।
ਡੋਂਗਚੇਂਗ ਜ਼ਿਲ੍ਹਾ ਪੀਪਲਜ਼ ਅਦਾਲਤ ਨੇ ਸੰਖੇਪ ਸੁਣਵਾਈ ਦੌਰਾਨ ਜੇਅਸੀ ਨੂੰ ਦੋ ਹਜ਼ਾਰ ਯੂਆਨ (326 ਅਮਰੀਕੀ ਡਾਲਰ) ਦਾ ਜੁਰਮਾਨਾ ਵੀ ਕੀਤਾ ਹੈ।
ਜੇਅਸੀ ਨੇ ਆਪਣੇ ਪਿਤਾ ਵਾਂਗ ਅਦਾਕਾਰੀ ਵੀ ਕੀਤੀ ਹੈ ਅਤੇ ਉਹ ਗਾਇਕ ਵੀ ਹੈ। ਉਸ ਨੇ ਅਦਾਲਤ ’ਚ ਕਬੂਲ ਕੀਤਾ ਸੀ ਕਿ 2012 ਤੋਂ 2014 ਵਿਚਕਾਰ ਚਾਰ ਵਾਰ ਉਸ ਦੇ ਘਰ ’ਚ ਨਸ਼ੇੜੀ ਇਕੱਠੇ ਹੋਏ ਸਨ ਅਤੇ ਉਨ੍ਹਾਂ ਨਸ਼ਾ ਲਿਆ ਸੀ।
ਜੇਅਸੀ ਨੇ ਸਜ਼ਾ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸਿਨਹੂਆ ਖ਼ਬਰ ਏਜੰਸੀ ਮੁਤਾਬਕ ਉਸ ਨੇ ਗਲਤੀ ਨਾ ਦੁਹਰਾਉਣ ਦਾ ਵਾਅਦਾ ਕਰਦਿਆਂ ਆਸ ਜਤਾਈ ਹੈ ਕਿ ਲੋਕ ਉਸ ਨੂੰ ਮੁਆਫ ਕਰ ਦੇਣਗੇ।
ਜੇਅਸੀ ਅਤੇ ਤਾਈਵਾਨ ਦੇ ਫ਼ਿਲਮ ਕਲਾਕਾਰ ਕੋ ਚੇਨ-ਤੁੰਗ ਨੂੰ ਹੋਰਾਂ ਨਾਲ ਪਿਛਲੇ ਸਾਲ 14 ਅਗਸਤ ਨੂੰ ਹਿਰਾਸਤ ’ਚ ਲਿਆ ਗਿਆ ਸੀ ਜਦੋਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਘਰ ’ਚ ਨਸ਼ੇ ਲੈ ਰਹੇ ਸਨ।

Facebook Comment
Project by : XtremeStudioz