Close
Menu

ਜੈਕ ਕੈਲਿਸ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

-- 27 December,2013

ਡਰਬਨ -ਕ੍ਰਿਕਟ ਦੇ ਸਭ ਤੋਂ ਵਧੀਆ ਆਲਰਾਊਂਡਰਾਂ ‘ਚ ਸ਼ਾਮਲ ਦੱਖਣੀ ਅਫਰੀਕੀ ਖਿਡਾਰੀ ਜੈਕ ਕੈਲਿਸ ਨੇ ਭਾਰਤ ਵਿਰੁੱਧ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਦੂਜੇ ਟੈਸਟ ਮੈਚ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਅੱਜ ਕਰ ਦਿੱਤਾ। ਕੈਲਿਸ ਇਕ ਦਿਨਾ ਕ੍ਰਿਕਟ ਖੇਡਦਾ ਰਹੇਗਾ। 38 ਸਾਲਾ ਕੈਲਿਸ ਨੇ ਦਸੰਬਰ 1995 ‘ਚ ਇੰਗਲੈਂਡ ਵਿਰੁੱਧ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਸੀਜ਼ਨ ‘ਚ ਉਹ ਤੀਜਾ ਵੱਡਾ ਖਿਡਾਰੀ ਰਿਹਾ, ਜਿਸ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਅਤੇ ਭਾਰਤ ਦੇ ਸਚਿਨ ਤੇਂਦੁਲਕਰ ਨੇ ਸੰਨਿਆਸ ਲਿਆ ਹੈ। ਖਰਾਬ ਫਾਰਮ ‘ਚ ਚੱਲ ਰਹੇ ਕੈਲਿਸ ਨੇ ਦੱ. ਅਫਰੀਕਾ ਲਈ 165 ਟੈਸਟ ਖੇਡੇ ਹਨ ਅਤੇ 55.12 ਦੀ ਔਸਤ ਨਾਲ 3174 ਦੌੜਾਂ ਬਣਾਈਆਂ ਹਨ। ਕੈਲਿਸ ਨੇ 292 ਵਿਕਟਾਂ ਅਤੇ 199 ਕੈਚ ਫੜੇ ਹਨ। ਕੈਲਿਸ 44 ਸੈਂਕੜੇ ਬਣਾ ਕੇ ਸਚਿਨ ਦੇ 51 ਟੈਸਟ ਸੈਂਕੜਿਆਂ ਦੇ ਨੇੜੇ ਪਹੁੰਚਣ ਵਾਲਾ ਇਕਲੌਤਾ ਖਿਡਾਰੀ ਹੈ।
ਕੈਲਿਸ ਨੇ ਅੱਜ ਇਥੇ ਆਪਣੇ ਬਿਆਨ ‘ਚ ਕਿਹਾ ਕਿ ਸੰਨਿਆਸ ਲੈਣ ਦਾ ਫੈਸਲਾ ਲੈਣਾ ਆਸਾਨ ਨਹੀਂ ਸੀ ਕਿਉਂਕਿ ਆਸਟ੍ਰੇਲੀਆ ਵਿਰੁੱਧ ਲੜੀ ਹੋਣ ਵਾਲੀ ਹੈ ਅਤੇ ਇਸ ਟੀਮ ਦੀ ਸਫਲਤਾ ‘ਚ ਬਹੁਤ ਮਜ਼ਾ ਆ ਰਿਹਾ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ। ਮੈਂ ਇਸ ਨੂੰ ਅਲਵਿਦਾ ਦੇ ਤੌਰ ‘ਤੇ ਨਹੀਂ ਦੇਖਦਾ। ਮੇਰੇ ਅੰਦਰ ਦੱ. ਅਫਰੀਕਾ ਨੂੰ ਅੱਗੇ ਵਧਾਉਣ ਅਤੇ 2015 ਦਾ ਵਿਸ਼ਵ ਕੱਪ ਜਿਤਾਉਣ ਦੀ ਅਜੇ ਵੀ ਕਾਫੀ ਭੁੱਖ ਹੈ।

Facebook Comment
Project by : XtremeStudioz