Close
Menu

ਜੈਕ ਜਾਨਸਨ ਨੇ ਜਿੱਤਿਆ ਖਿਤਾਬ, ਵੁਡਸ ਰਹੇ ਸਾਂਝੇ 11ਵੇਂ ਸਥਾਨ ‘ਤੇ

-- 17 September,2013

Golf1-640x360

ਲੇਕ ਫਾਰੇਸਟ-17 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਜੈਕ ਜਾਨਸਨ ਨੇ ਸੋਮਵਾਰ ਨੂੰ ਚੌਥੇ ਅਤੇ ਅਖੀਰਲੇ ਰਾਉਂਡ ‘ਚ 6 ਅੰਡਰ 65 ਦਾ ਸ਼ਾਨਦਾਰ ਕਾਰਡ ਖੇਡਕੇ ਯੂ. ਐੱਸ. ਪੀ. ਜੀ. ਏ. ਟੂਰ ਬੀ. ਐੱਮ. ਡਬਲਯੂ. ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਸਾਲ 2007 ਦੇ ਮਾਸਟਰਸ ਚੈਂਪੀਅਨ ਜਾਨਸਨ ਨੇ ਕੁਲ 16 ਅੰਡਰ 268 ਦੇ ਸਕੋਰ ਦੇ ਖਿਤਾਬ ‘ਤੇ ਕਬਜ਼ਾ ਕੀਤਾ। ਉਨ੍ਹਾਂ ਦੇ ਹਮਵਤਨ ਨਿਕ ਵਾਟਨੀ ਨੇ 64 ਦਾ ਕਾਰਡ ਖੇਡਿਆ ਅਤੇ ਕੁਲ 14 ਅੰਡਰ 270 ਦੇ ਸਕੋਰ ਦੇ ਨਾਲ ਦੂਜੇ ਸਥਾਨ ‘ਤੇ ਰਹੇ। ਦੁਨੀਆ ਦੇ ਨੰਬਰ ਇਕ ਖਿਡਾਰੀ ਅਮਰੀਕਾ ਦੇ ਟਾਈਗਰ ਵੁਡਸ ਅਖੀਰਲੇ ਰਾਉਂਡ ਵਿਚ ਪਾਰ 71 ਦਾ ਕਾਰਡ ਖੇਡ ਕੇ ਕੁਲ 9 ਅੰਡਰ 275 ਸਕੋਰ ਦੇ ਨਾਲ ਸਾਂਝੇ 11ਵੇਂ ਸਥਾਨ ‘ਤੇ ਰਹੇ।

Facebook Comment
Project by : XtremeStudioz