Close
Menu

ਜੈਨ ਪ੍ਰਥਾ ਸੰਥਾਰਾ ‘ਤੇ ਸੁਪਰੀਮ ਕੋਰਟ ਦੀ ਰੋਕ

-- 01 September,2015

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੰਥਾਰਾ ਮਾਮਲੇ ‘ਚ ਰਾਜਸਥਾਨ ਹਾਈਕੋਰਟ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। ਮੁੱਖ ਜੱਜ ਐਚ. ਐਲ. ਦੱਤੂ ਅਤੇ ਜਸਟਿਸ ਅਮਿਤਾਭ ਰਾਏ ਦੀ ਬੈਂਚ ਨੇ ਧਵਲ ਜੀਵਨ ਮਹਿਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਦੇ ਸੰਥਾਰਾ ਨਾਲ ਸੰਬੰਧਤ ਹੁਕਮ ‘ਤੇ ਰੋਕ ਲਾ ਦਿੱਤੀ। ਅਦਾਲਤ ਨੇ ਰਾਜਸਥਾਨ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ।
ਕੀ ਹੈ ਸੰਥਾਰਾ-
ਸੰਥਾਰਾ ਜੈਨ ਭਾਈਚਾਰੇ ਦੇ ਲੋਕਾਂ ਦੇ ਦੇਹ ਤਿਆਗਣ ਦੀ ਇਕ ਪ੍ਰਾਚੀਨ ਪਰੰਪਰਾ ਹੈ, ਜਿਸ ਨੂੰ ਰਾਜਸਥਾਨ ਹਾਈਕੋਰਟ ਨੇ ਖੁਦਕੁਸ਼ੀ ਕਿਹਾ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ। ਜੈਨ ਸਮਾਜ ‘ਚ ਇਹ ਪ੍ਰਥਾ ਕਈ ਹਜ਼ਾਰ ਸਾਲ ਪੁਰਾਣੀ ਹੈ। ਕਿੰਨੇ ਲੋਕ ਸੰਥਾਰਾ ਲੈਂਦੇ ਹਨ, ਇਸ ਦਾ ਕੋਈ ਰਿਕਾਰਡ ਨਹੀਂ ਹੈ।

Facebook Comment
Project by : XtremeStudioz