Close
Menu

ਜੈਰਾਮ ਕੁਆਰਟਰ ਫਾਈਨਲ ‘ਚ, ਸੌਰਭ ਚੀਨੀ ਤਾਈਪੈ ਓਪਨ ਤੋਂ ਬਾਹਰ

-- 05 October,2018

ਤਾਈਪੈ ਸਿਟੀ— ਭਾਰਤੀ ਸ਼ਟਲਰ ਅਜੇ ਜੈਰਾਮ ਨੇ ਵੀਰਵਾਰ ਨੂੰ ਇੱਥੇ ਡੈਨਮਾਰਕ ਦੇ ਕਿਮ ਬਰੂਨ ਨੂੰ ਸਿੱਧੇ ਗੇਮ ‘ਚ ਹਰਾ ਕੇ ਚੀਨੀ ਤਾਈਪੈ ਬੀ.ਡਬਲਿਊ.ਐੱਫ. ਵਿਸ਼ਵ ਟੂਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ’ਚ ਪ੍ਰਵੇਸ਼ ਕੀਤਾ।
ਜੈਰਾਮ ਨੇ ਕਿਮ ਨੂੰ 37 ਮਿੰਟ ਤਕ ਚਲੇ ਮੈਚ ‘ਚ 21-10, 22-20 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮਕਾਬਲਾ ਮਲੇਸ਼ੀਆ ਦੇ ਲੀ ਜੀ ਜੀਆ ਨਾਲ ਹੋਵੇਗਾ। ਸਾਬਕਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਹਾਲਾਂਕਿ ਅੱਗੇ ਵਧਣ ‘ਚ ਅਸਫਲ ਰਹੇ। ਜੁਲਾਈ ‘ਚ ਰੂਸੀ ਓਪਨ ਜਿੱਤਣ ਵਾਲੇ ਸੌਰਭ ਜਾਪਾਨ ਦੇ ਰੀਚੀ ਤਾਕੇਸ਼ਿਤਾ ਦੇ ਹੱਥੋਂ 21-19, 21-23, 16-21 ਨਾਲ ਹਾਰ ਗਏ।

Facebook Comment
Project by : XtremeStudioz